ਅਹਿਮਦਾਬਾਦ, 16 ਜੂਨ- ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮਿ੍ਰਤਕ ਦੇਹ ਦੀ ਐਤਵਾਰ ਨੂੰ ਪਛਾਣ ਕੀਤੀ ਗਈ। ਉਨ੍ਹਾਂ ਦੀ ਮਿ੍ਰਤਕ ਦੇਹ ਅੱਜ ਇਕ ਚਾਰਟਰਡ ਜਹਾਜ਼ ਰਾਹੀਂ ਰਾਜਕੋਟ ਲਿਆਂਦੀ ਜਾਵੇਗੀ ਤੇ ਅੰਤਿਮ ਸਸਕਾਰ ਇੱਥੇ ਦੁਪਹਿਰ 3 ਵਜੇ ਕੀਤਾ ਜਾਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਰੁਪਾਨੀ ਦੇ ਅੰਤਿਮ ਸਸਕਾਰ ਵਿਚ ਸ਼ਾਮਿਲ ਹੋਣਗੇ। ਦਰਅਸਲ 12 ਜੂਨ ਨੂੰ, ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਜਹਾਜ਼ ਬੀ.ਜੇ. ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ ਦੇ ਹੋਸਟਲ ਦੀ ਇਮਾਰਤ ਨਾਲ ਟਕਰਾ ਗਿਆ ਸੀ, ਜਿਸ ਵਿਚ ਵਿਜੇ ਰੁਪਾਨੀ ਸਮੇਤ ਸੈਂਕੜੇ ਹੀ ਲੋਕਾਂ ਦੀ ਮੌਤ ਹੋ ਗਈ ਸੀ।
ਤਾਜ਼ਾ ਖ਼ਬਰਾਂ
Free
ਅੱਜ ਕੀਤਾ ਜਾਵੇਗਾ ਵਿਜੇ ਰੁਪਾਨੀ ਦਾ ਅੰਤਿਮ ਸਸਕਾਰ
ਅਹਿਮਦਾਬਾਦ, 16 ਜੂਨ- ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮਿ੍ਰਤਕ ਦੇਹ ਦੀ ਐਤਵਾਰ ਨੂੰ ਪਛਾਣ ਕੀਤੀ ਗਈ। ਉਨ੍ਹਾਂ ਦੀ ਮਿ੍ਰਤਕ ਦੇਹ ਅੱਜ ਇਕ ਚਾਰਟਰਡ ਜਹਾਜ਼ ਰਾਹੀਂ ਰਾਜਕੋਟ ਲਿਆਂਦੀ ਜਾਵੇਗੀ ਤੇ ਅੰਤਿਮ ਸਸਕਾਰ ਇੱਥੇ ਦੁਪਹਿਰ 3 ਵਜੇ ਕੀਤਾ ਜਾਵੇਗਾ। ਗ੍ਰਹਿ.....
ਅਜੀਤ ਡੈਸਕ
16-06-2025