ਮੁੰਬਈ, 17 ਜੂਨ-ਏਅਰ ਇੰਡੀਆ ਨੇ ਮੰਗਲਵਾਰ ਨੂੰ ਛੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ ਜਿਨ੍ਹਾਂ ਵਿਚ ਲੰਡਨ-ਅੰਮ੍ਰਿਤਸਰ ਅਤੇ ਦਿੱਲੀ-ਦੁਬਈ ਸ਼ਾਮਿਲ ਹਨ। ਵੱਖ-ਵੱਖ ਕਾਰਨਾਂ ਕਰਕੇ ਅਤੇ ਆਪਣੇ ਜਹਾਜ਼ਾਂ ਦੇ ਬੇੜੇ ਦੀ ਵਧੀ ਹੋਈ ਜਾਂਚ ਕਾਰਨ ਸਭ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦੀਆਂ ਹੋਰ ਉਡਾਣਾਂ ਜੋ ਦਿਨ ਦੌਰਾਨ ਰੱਦ ਕੀਤੀਆਂ ਗਈਆਂ ਹਨ, ਉਹ ਹਨ ਬੰਗਲੁਰੂ-ਲੰਡਨ, ਦਿੱਲੀ-ਵਿਆਨਾ, ਦਿੱਲੀ-ਪੈਰਿਸ ਅਤੇ ਮੁੰਬਈ-ਸੈਨ ਫਰਾਂਸਿਸਕੋ। ਏਅਰ ਇੰਡੀਆ ਨੇ ਜਹਾਜ਼ਾਂ ਦੀ ਉਪਲਬਧਤਾ ਨਾ ਹੋਣ ਕਾਰਨ ਆਪਣੀ ਅਹਿਮਦਾਬਾਦ-ਲੰਡਨ ਗੈਟਵਿਕ ਉਡਾਣ ਰੱਦ ਕਰ ਦਿੱਤੀ। ਇਸ ਵਿਚ ਏਅਰਲਾਈਨਜ਼ ਨੇ ਕਿਹਾ ਕਿ ਉਹ ਭਾਰਤ ਭਰ ਵਿਚ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਦੀ ਡੀ.ਜੀ.ਸੀ.ਏ. ਜਾਂਚ ਦਾ ਹਿੱਸਾ ਹੈ। ਏਅਰ ਇੰਡੀਆ ਯੂ.ਕੇ. ਅਤੇ ਯੂਰਪ ਲਈ ਬੀ 787-8 ਡ੍ਰੀਮਲਾਈਨਰ ਚਲਾਉਂਦੀ ਹੈ।
ਤਾਜ਼ਾ ਖ਼ਬਰਾਂ
Free
ਏਅਰ ਇੰਡੀਆ ਨੇ 6 ਅੰਤਰਰਾਸ਼ਟਰੀ ਉਡਾਣਾਂ ਰੱਦ ਕੀਤੀਆਂ
ਮੁੰਬਈ, 17 ਜੂਨ-ਏਅਰ ਇੰਡੀਆ ਨੇ ਮੰਗਲਵਾਰ ਨੂੰ ਛੇ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ ਜਿਨ੍ਹਾਂ ਵਿਚ ਲੰਡਨ-ਅੰਮ੍ਰਿਤਸਰ...
ਅਜੀਤ ਡੈਸਕ
17-06-2025