27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਹੁੰਦਲ ਕਾਰ ਵਾਸ਼ 'ਤੇ ਚੱਲੀ ਗੋਲੀ , ਇਕ ਦੀ ਮੌਤ

ਜਲੰਧਰ, 18 ਜੂਨ - ਜਲੰਧਰ ਦੇ ਨਕੋਦਰ ਸਥਿਤ ਨੈਸ਼ਨਲ ਕਾਲਜ ਨੇੜੇ ਸਥਿਤ ਹੁੰਦਲ ਕਾਰ ਵਾਸ਼ 'ਤੇ ਭਾਰੀ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚਸ਼ਮਦੀਦਾਂ ਅਨੁਸਾਰ ਕੁਝ ਲੋਕ 2 ਫਾਰਚੂਨਰ ਅਤੇ ਸਵਿਫਟ ਕਾਰਾਂ 'ਤੇ ਆਏ ...

ਅਜੀਤ ਡੈਸਕ 18-06-2025

ਜਲੰਧਰ, 18 ਜੂਨ - ਜਲੰਧਰ ਦੇ ਨਕੋਦਰ ਸਥਿਤ ਨੈਸ਼ਨਲ ਕਾਲਜ ਨੇੜੇ ਸਥਿਤ ਹੁੰਦਲ ਕਾਰ ਵਾਸ਼ 'ਤੇ ਭਾਰੀ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚਸ਼ਮਦੀਦਾਂ ਅਨੁਸਾਰ ਕੁਝ ਲੋਕ 2 ਫਾਰਚੂਨਰ ਅਤੇ ਸਵਿਫਟ ਕਾਰਾਂ 'ਤੇ ਆਏ ਸਨ। ਉਨ੍ਹਾਂ ਨੇ ਕਾਰ ਤੋਂ ਬਾਹਰ ਨਿਕਲਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸ ਸਮੇਂ ਕਾਰ ਵਾਸ਼ ਦਾ ਮਾਲਕ ਲੱਡੂ ਹੁੰਦਲ ਉੱਥੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਲੱਡੂ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਘਟਨਾ ਵਿਚ ਕਾਰ ਵਾਸ਼ 'ਤੇ ਕੰਮ ਕਰਨ ਵਾਲੇ ਨੂੰ ਗੋਲੀ ਲੱਗੀ ਸੀ। ਹਸਪਤਾਲ ਵਿਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ ਸੱਪ ਦੇ ਡੱਸਣ ਕਾਰਨ ਪ੍ਰਵਾਸੀ ਮਜ਼ਦੂਰ ਨੂੰ ਦਿਖਣਾ ਹੋਇਆ ਬੰਦ ਅਗਲੀ ਖ਼ਬਰ ਰਮਨ ਅਰੋੜਾ ਦੀ ਜੇਲ੍ਹ 'ਚ ਵਿਗੜੀ ਸਿਹਤ