27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਗੜ੍ਹਸ਼ੰਕਰ ਨੇੜੇ ਕੱਪੜਾ ਵਪਾਰੀ ਨੌਜਵਾਨ ਦੀ ਗੋਲੀ ਮਾਰੀ ਕੇ ਹੱਤਿਆ

ਗੜ੍ਹਸ਼ੰਕਰ, 19 ਜੂਨ (ਧਾਲੀਵਾਲ)- ਇਥੇ ਨੰਗਲ ਰੋਡ ’ਤੇ ਸਥਿਤ ਸ਼ਾਹਪੁਰ ਘਾਟੇ ’ਚ ਲੰਘੀ ਰਾਤ ਕਰੀਬ 1.30 ਵਜੇ ਅਣ-ਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਕਪੜਾ...

ਅਜੀਤ ਡੈਸਕ 19-06-2025

ਗੜ੍ਹਸ਼ੰਕਰ, 19 ਜੂਨ (ਧਾਲੀਵਾਲ)- ਇਥੇ ਨੰਗਲ ਰੋਡ ’ਤੇ ਸਥਿਤ ਸ਼ਾਹਪੁਰ ਘਾਟੇ ’ਚ ਲੰਘੀ ਰਾਤ ਕਰੀਬ 1.30 ਵਜੇ ਅਣ-ਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਕਪੜਾ ਵਪਾਰੀ ਨੌਜਵਾਨ ਆਰੀਅਨ (21) ਪੁੱਤਰ ਅਮਿਤ ਕੁਮਾਰ ਵਾਸੀ ਸੀਂਹਵਾ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ। ਆਰੀਅਨ ਆਪਣੇ ਸਾਥੀ ਨਵੀਨ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਕੋਕੋਵਾਲ ਮਜਾਰੀ ਨਾਲ ਲੁਧਿਆਣਾ ਤੋਂ ਸਵਿਫ਼ਟ ਕਾਰ ਵਿਚ ਸਮਾਨ ਲੈਣ ਕੇ ਆ ਰਿਹਾ ਸੀ। ਘਟਨਾ ਦੌਰਾਨ ਨਵੀਨ ਕੁਮਾਰ ਨੇ ਮੌਕੇ ਤੋਂ ਭੱਜ ਕੇ ਜਾਨ ਬਚਾ ਲਈ ਜਦਕਿ ਆਰੀਅਨ ਦੀ ਗੋਲੀ ਲੱਗਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਲੁੱਟ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਗੜ੍ਹਸ਼ੰਕਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਪਰਿਵਾਰ ਸਮੇਤ ਪਾਈ ਵੋਟ ਅਗਲੀ ਖ਼ਬਰ ਲੁਧਿਆਣਾ (ਪੱਛਮੀ) ਜ਼ਿਮਨੀ ਚੋਣ: ਲੋਕ ਵੱਧ ਤੋਂ ਵੱਧ ਪਾਉਣ ਆਪਣੀ ਵੋਟ- ਆਸ਼ੂ