24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਖੜ੍ਹੇ ਟਿੱਪਰ ਨਾਲ ਜਾ ਟਕਰਾਈ ਕਾਰ, ਔਰਤ ਗੰਭੀਰ ਜ਼ਖ਼ਮੀ

ਜਲੰਧਰ, 20 ਜੂਨ- ਅੱਜ ਸਵੇਰੇ ਜਲੰਧਰ ਦੇ ਪਠਾਨਕੋਟ ਬਾਈਪਾਸ ਨੇੜੇ ਇਕ ਹਸਪਤਾਲ ਦੇ ਸਾਹਮਣੇ ਇਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਜੰਮੂ-ਕਸ਼ਮੀਰ ਗੱਡੀ ਨੰਬਰ ਵੈਗਨਆਰ ਸੜਕ ’ਤੇ ਖੜ੍ਹੇ ਟਿੱਪਰ ਨਾਲ ਟਕਰਾ ਗਈ, ਜਿਸ ਵਿਚ ਕਈ ਲੋਕ ਜ਼ਖਮੀ ਹੋ....

ਅਜੀਤ ਡੈਸਕ 20-06-2025

ਜਲੰਧਰ, 20 ਜੂਨ- ਅੱਜ ਸਵੇਰੇ ਜਲੰਧਰ ਦੇ ਪਠਾਨਕੋਟ ਬਾਈਪਾਸ ਨੇੜੇ ਇਕ ਹਸਪਤਾਲ ਦੇ ਸਾਹਮਣੇ ਇਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਜੰਮੂ-ਕਸ਼ਮੀਰ ਗੱਡੀ ਨੰਬਰ ਵੈਗਨਆਰ ਸੜਕ ’ਤੇ ਖੜ੍ਹੇ ਟਿੱਪਰ ਨਾਲ ਟਕਰਾ ਗਈ, ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਔਰਤ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਟਿੱਪਰ ਚਾਲਕ ਨੇ ਦੱਸਿਆ ਕਿ ਉਸ ਦਾ ਟਿੱਪਰ ਲਗਭਗ ਇਕ ਘੰਟਾ ਪਹਿਲਾਂ ਖਰਾਬ ਹੋ ਗਿਆ ਸੀ, ਜਿਸ ਕਾਰਨ ਉਹ ਟਿੱਪਰ ਦੇ ਹੇਠਾਂ ਜੈੱਕ ਲਗਾ ਕੇ ਮੁਰੰਮਤ ਕਰ ਰਿਹਾ ਸੀ, ਜਦੋਂ ਵੈਗਨਆਰ ਕਾਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਘਟਨਾ ਵਿਚ ਪਹਿਲਾਂ ਬੱਚਿਆਂ ਅਤੇ ਵਿਅਕਤੀ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਸੀ.ਆਰ.ਪੀ. ਕਰਮਚਾਰੀ ਹੈ ਅਤੇ ਉਸ ਦਾ ਨਾਮ ਮਨੀਸ਼ ਕੁਮਾਰ ਹੈ। ਪੁਲਿਸ ਨੇ ਕਿਹਾ ਕਿ ਕ੍ਰੇਨ ਦੀ ਮਦਦ ਨਾਲ ਗੱਡੀ ਨੂੰ ਸੜਕ ਦੇ ਕਿਨਾਰੇ ਲਿਜਾਇਆ ਜਾ ਰਿਹਾ ਹੈ। ਦੋਵਾਂ ਪੀੜਤ ਧਿਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਛੱਤੀਸਗੜ੍ਹ: ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ ਵਿਚ ਮਹਿਲਾ ਨਕਸਲੀ ਢੇਰ ਅਗਲੀ ਖ਼ਬਰ ਅਗਲੇ 3 ਦਿਨਾਂ ’ਚ ਪੰਜਾਬ ਵਿਚ ਮਾਨਸੂਨ ਦੇਵੇਗਾ ਦਸਤਕ- ਮੌਸਮ ਵਿਭਾਗ