23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪੀ.ਐਨ.ਬੀ. ਵਿਚ 183 ਕਰੋੜ ਰੁਪਏ ਦਾ ਘੁਟਾਲਾ, ਸੀ.ਬੀ.ਆਈ. ਨੇ ਮੈਨੇਜਰ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ , 20 ਜੂਨ - ਪੰਜਾਬ ਨੈਸ਼ਨਲ ਬੈਂਕ ਵਿਚ ਇਕ ਵੱਡਾ ਘੁਟਾਲਾ ਹੋਇਆ ਹੈ। ਸੀ.ਬੀ.ਆਈ. ਨੇ 183 ਕਰੋੜ ਰੁਪਏ ਦੇ ਜਾਅਲੀ ਬੈਂਕ ਗਰੰਟੀ ਘੁਟਾਲੇ ਵਿਚ ਪੀ.ਐਨ.ਬੀ. ਦੇ 2 ਅਧਿਕਾਰੀਆਂ ਨੂੰ ਗ੍ਰਿਫ਼ਤਾਰ ...

ਅਜੀਤ ਡੈਸਕ 20-06-2025

ਨਵੀਂ ਦਿੱਲੀ , 20 ਜੂਨ - ਪੰਜਾਬ ਨੈਸ਼ਨਲ ਬੈਂਕ ਵਿਚ ਇਕ ਵੱਡਾ ਘੁਟਾਲਾ ਹੋਇਆ ਹੈ। ਸੀ.ਬੀ.ਆਈ. ਨੇ 183 ਕਰੋੜ ਰੁਪਏ ਦੇ ਜਾਅਲੀ ਬੈਂਕ ਗਰੰਟੀ ਘੁਟਾਲੇ ਵਿਚ ਪੀ.ਐਨ.ਬੀ. ਦੇ 2 ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਦੌਰ ਸਥਿਤ ਕੰਪਨੀ ਤੀਰਥ ਕੋਪੀਕਨ ਲਿਮਟਿਡ ਨੂੰ 2023 ਵਿਚ ਮੱਧ ਪ੍ਰਦੇਸ਼ ਜਲ ਨਿਗਮ ਤੋਂ 974 ਕਰੋੜ ਰੁਪਏ ਦੇ 3 ਸਿੰਚਾਈ ਪ੍ਰੋਜੈਕਟ ਮਿਲੇ ਸਨ। ਬਦਲੇ ਵਿਚ, ਕੰਪਨੀ ਨੇ 183 ਕਰੋੜ ਰੁਪਏ ਦੀ ਜਾਅਲੀ ਗਰੰਟੀ ਦੇ ਕੇ ਪੰਜਾਬ ਨੈਸ਼ਨਲ ਬੈਂਕ ਤੋਂ ਕਰਜ਼ਾ ਲਿਆ। ਸੀ.ਬੀ.ਆਈ.ਜਾਂਚ ਵਿਚ ਸਾਹਮਣੇ ਆਇਆ ਕਿ ਗਰੰਟੀ ਜਾਅਲੀ ਸੀ। ਸੀ.ਬੀ.ਆਈ. ਨੇ ਦੇਸ਼ ਦੇ ਕਈ ਰਾਜਾਂ ਵਿਚ ਇੰਦੌਰ ਕੰਪਨੀ ਤੇ ਛਾਪੇਮਾਰੀ ਕੀਤੀ। ਸੀ.ਬੀ.ਆਈ. ਨੇ ਪੰਜਾਬ ਨੈਸ਼ਨਲ ਬੈਂਕ ਦੇ 2 ਮੈਨੇਜਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਿਛਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਭਾਰਤ ਦੇ ਪਹਿਲੇ ਦਿਨ 359/3 ਅਗਲੀ ਖ਼ਬਰ ਫ਼ਿਲਮ ਨਿਰਮਾਤਾ ਮਹੇਸ਼ ਜੀਰਾਵਾਲਾ ਦੀ ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮੌਤ ਦੀ ਪੁਸ਼ਟੀ