24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕੌਮਾਂਤਰੀ ਅਟਾਰੀ ਸਰਹੱਦ ’ਤੇ ਮਨਾਇਆ ਯੋਗ ਦਿਵਸ

ਅਟਾਰੀ, (ਅੰਮ੍ਰਿਤਸਰ) 21 ਜੂਨ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ)- ਭਾਰਤ-ਪਾਕਿਸਤਾਨ ਕੌਮਾਂਤਰੀ ਅਟਾਰੀ ਸਰਹੱਦ ’ਤੇ ਸਥਿਤ ਜੇ.ਸੀ.ਪੀ. ਵਿਖੇ ਯੋਗ ਦਿਹਾੜਾ ਮਨਾਇਆ ਗਿਆ। ਯੋਗ ਮਾਹਰ ਅਟਾਰੀ ਬਾਰਡਰ ’ਤੇ ਤੜਕਸਾਰ ਹੀ ਪਹੁੰਚ ਗਏ ਸਨ। ਇਸ ਮੌਕੇ.....

ਅਜੀਤ ਡੈਸਕ 21-06-2025

ਅਟਾਰੀ, (ਅੰਮ੍ਰਿਤਸਰ) 21 ਜੂਨ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ)- ਭਾਰਤ-ਪਾਕਿਸਤਾਨ ਕੌਮਾਂਤਰੀ ਅਟਾਰੀ ਸਰਹੱਦ ’ਤੇ ਸਥਿਤ ਜੇ.ਸੀ.ਪੀ. ਵਿਖੇ ਯੋਗ ਦਿਹਾੜਾ ਮਨਾਇਆ ਗਿਆ। ਯੋਗ ਮਾਹਰ ਅਟਾਰੀ ਬਾਰਡਰ ’ਤੇ ਤੜਕਸਾਰ ਹੀ ਪਹੁੰਚ ਗਏ ਸਨ। ਇਸ ਮੌਕੇ ਆਈ.ਜੀ. ਅਤੁਲ ਫੁਲਜਲੇ ਜਲੰਧਰ ਅਤੇ ਬੀ.ਐਸ.ਐਫ. ਖਾਸਾ ਹੈੱਡ ਕੁਆਰਟਰ ਅੰਮ੍ਰਿਤਸਰ ਦੇ ਡੀ.ਆਈ.ਜੀ. ਐਸ.ਐਸ. ਚੰਦੇਲ ਦੀ ਅਗਵਾਈ ਹੇਠ ਸੈਂਕੜੇ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਅਤੇ ਜਵਾਨਾਂ ਨੇ ਯੋਗ ਕੀਤਾ। ਇਸ ਮੌਕੇ ਅਟਾਰੀ ਸਰਹੱਦ ’ਤੇ ਤਾਇਨਾਤ ਹੋਰ ਮਹਿਕਮਿਆਂ ਦੇ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਯੋਗ ਦੇ ਗੁਰ ਸਿੱਖੇ। ਯੋਗ ਗੁਰੂਆਂ ਨੇ ਕਿਹਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਜ਼ਰੂਰੀ ਕਰਨਾ ਚਾਹੀਦਾ ਹੈ।

ਪਿਛਲੀ ਖ਼ਬਰ ਪੰਜਾਬੀ ਮੂਲ ਦੀ ਅੰਤਰਰਾਸ਼ਟਰੀ ਵਿਦਿਆਰਥਣ ਦੀ ਕੈਲਗਰੀ ਯੂਨੀਵਰਸਿਟੀ ਵਿਚ ਮੌਤ ਅਗਲੀ ਖ਼ਬਰ ⭐ਮਾਣਕ-ਮੋਤੀ ⭐