23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਦੋਬੁਰਜੀ ਪਿੰਡ ਕੋਲ ਨਹਿਰ ਵਿਚ ਡਿੱਗੀ ਕਾਰ, 2 ਦੀ ਮੌਤ

ਦੋਰਾਹਾ, 21 ਜੂਨ (ਜਸਵੀਰ ਝੱਜ)-ਪਿੰਡ ਦੋਬੁਰਜੀ ਨੇੜੇ ਗੁਰਦੁਆਰਾ ਹੋਤੀ ਮਰਦਾਨ ਨੇੜੇ ਇਕ ਗੱਡੀ ਨਹਿਰ ਵਿਚ ਡਿੱਗ...

ਅਜੀਤ ਡੈਸਕ 21-06-2025

ਦੋਰਾਹਾ, 21 ਜੂਨ (ਜਸਵੀਰ ਝੱਜ)-ਪਿੰਡ ਦੋਬੁਰਜੀ ਨੇੜੇ ਗੁਰਦੁਆਰਾ ਹੋਤੀ ਮਰਦਾਨ ਨੇੜੇ ਇਕ ਗੱਡੀ ਨਹਿਰ ਵਿਚ ਡਿੱਗ ਪਈ, ਜਿਸ ਵਿਚ ਚਾਰ ਲੋਕ ਸਵਾਰ ਸਨ। ਥਾਣੇਦਾਰ ਸਤਪਾਲ ਸਿੰਘ ਚੌਕੀ ਦੋਰਾਹਾ ਨੇ ਦੱਸਿਆ ਕਿ ਕਾਰ ਸਵਾਰਾਂ ਨੂੰ ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਜਿਨ੍ਹਾਂ ਵਿਚੋਂ ਕਾਰ ਚਾਲਕ ਰੁਪਿੰਦਰ ਸਿੰਘ (55 ਸਾਲ ਕਰੀਬ) ਤੇ ਉਸ ਦੀ ਛੋਟੀ ਭਰਜਾਈ ਕੁਲਵਿੰਦਰ ਕੌਰ (ਕਰੀਬ 50 ਸ‍ਲ) ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਜਿਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਕੁਲਵਿੰਦਰ ਕੌਰ ਦੀਆਂ ਦੋ ਬੇਟੀਆਂ ਹਰਗੁਣ ਕੌਰ ਤੇ ਹਰਲੀਨ ਕੌਰ 14-15 ਸਾਲ ਦੀਆਂ ਜ਼ੇਰੇ ਇਲਾਜ ਅਧੀਨ ਹਨ। ਸਬ- ਇੰਸਪੈਕਟਰ ਹਰਭਜਨ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਪਰਿਵਾਰ ਜਨਤਾ ਨਗਰ ਲੁਧਿਆਣਾ ਦਾ ਹੈ। 

ਪਿਛਲੀ ਖ਼ਬਰ 50,000 ਰੁਪਏ ਰਿਸ਼ਵਤ ਲੈਂਦਾ ਰਿਕਵਰੀ ਏਜੰਟ ਗ੍ਰਿਫ਼ਤਾਰ ਅਗਲੀ ਖ਼ਬਰ ਭਾਰਤੀ ਹਾਈ ਕਮਿਸ਼ਨ ਨੇ ਢਾਕਾ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ