24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਖੇਤਰੀ ਸ਼ਾਂਤੀ ਬਹਾਲੀ ਵਿਚ ਭਾਰਤ ਦੀ ਆਵਾਜ਼ ਮਹੱਤਵਪੂਰਨ - ਈਰਾਨੀ ਰਾਸ਼ਟਰਪਤੀ ਨੇ ਫੋਨ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ

ਨਵੀਂ ਦਿੱਲੀ ,22 ਜੂਨ (ਏਐਨਆਈ): ਈਰਾਨ ਵਿਚ ਪ੍ਰਮਾਣੂ ਟਿਕਾਣਿਆਂ 'ਤੇ ਅਮਰੀਕੀ ਹਮਲੇ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਖੇਤਰ ...

ਅਜੀਤ ਡੈਸਕ 22-06-2025

ਨਵੀਂ ਦਿੱਲੀ ,22 ਜੂਨ (ਏਐਨਆਈ): ਈਰਾਨ ਵਿਚ ਪ੍ਰਮਾਣੂ ਟਿਕਾਣਿਆਂ 'ਤੇ ਅਮਰੀਕੀ ਹਮਲੇ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਖੇਤਰ ਵਿਚ ਵਿਕਸਤ ਹੋ ਰਹੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ । ਪੇਜ਼ੇਸ਼ਕੀਅਨ ਨੇ ਕਿਹਾ ਕਿ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਬਹਾਲ ਕਰਨ ਵਿਚ ਭਾਰਤ ਦੀ ਆਵਾਜ਼ ਅਤੇ ਭੂਮਿਕਾ ਮਹੱਤਵਪੂਰਨ ਸੀ। ਸੂਤਰਾਂ ਅਨੁਸਾਰ ਇਹ ਗੱਲਬਾਤ ਫ਼ੋਨ ਤੇ ਪੇਜ਼ੇਸ਼ਕੀਅਨ ਨਾਲ 45 ਮਿੰਟ ਤੱਕ ਚੱਲੀ। ਕਾਲ ਦੌਰਾਨ, ਈਰਾਨੀ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਭਾਰਤ ਨੂੰ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਿਚ ਇਕ ਦੋਸਤ ਅਤੇ ਭਾਈਵਾਲ ਦੱਸਿਆ। ਇਰਾਨੀ ਰਾਸ਼ਟਰਪਤੀ ਨੇ ਭਾਰਤ ਦੇ ਰੁਖ , ਤਣਾਅ ਘਟਾਉਣ, ਗੱਲਬਾਤ ਅਤੇ ਕੂਟਨੀਤੀ ਲਈ ਸੱਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਨਿਤਿਸ਼ ਕੁਮਾਰ ਨੇ ਆਪਣੇ ਸ਼ਾਸਨ ਦੌਰਾਨ ਬਿਹਾਰ ਲਈ ਬਹੁਤ ਘੱਟ ਕੰਮ ਕੀਤਾ - ਤੇਜਸਵੀ ਯਾਦਵ ਅਗਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਇੰਗਲੈਂਡ ਦੀ 5ਵੀਂ ਵਿਕਟ ਡਿਗੀ, ਬੀ. ਸਟੋਕਸ ਆਊਟ