24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਬੰਬ ਦੀ ਧਮਕੀ : ਏਅਰ ਇੰਡੀਆ ਦੀ ਬਰਮਿੰਘਮ-ਦਿੱਲੀ ਉਡਾਣ ਨੂੰ ਰਿਆਧ ਵੱਲ ਮੋੜਿਆ

ਨਵੀਂ ਦਿੱਲੀ, 22 ਜੂਨ - ਏਅਰ ਇੰਡੀਆ ਏਅਰ ਇੰਡੀਆ ਦੀ ਬਰਮਿੰਘਮ ਤੋਂ ਦਿੱਲੀ ਜਾਣ ਵਾਲੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਸ ਕਾਰਨ ਇਸ ਉਡਾਣ ਨੂੰ ਰਿਆਧ ਵੱਲ ਮੋੜ ਦਿੱਤਾ ਗਿਆ ...

ਅਜੀਤ ਡੈਸਕ 22-06-2025

ਨਵੀਂ ਦਿੱਲੀ, 22 ਜੂਨ - ਏਅਰ ਇੰਡੀਆ ਏਅਰ ਇੰਡੀਆ ਦੀ ਬਰਮਿੰਘਮ ਤੋਂ ਦਿੱਲੀ ਜਾਣ ਵਾਲੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਸ ਕਾਰਨ ਇਸ ਉਡਾਣ ਨੂੰ ਰਿਆਧ ਵੱਲ ਮੋੜ ਦਿੱਤਾ ਗਿਆ ਅਤੇ ਸਾਊਦੀ ਅਰਬ ਦੇ ਸ਼ਹਿਰ ਵਿਚ ਸੁਰੱਖਿਅਤ ਉਤਾਰਿਆ ਗਿਆ। ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਅਹਿਮਦਾਬਾਦ ਹਾਦਸੇ ਤੋਂ ਬਾਅਦ ਅਸਥਾਈ ਤੌਰ ’ਤੇ ਆਪਣੀਆਂ ਸੇਵਾਵਾਂ ਘਟਾ ਦਿੱਤੀਆਂ ਹਨ। ਏਅਰ ਇੰਡੀਆ ਨੇ ਕਿਹਾ ਕਿ ਰਿਆਧ ਤੋਂ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਬਰਮਿੰਘਮ ਤੋਂ ਦਿੱਲੀ ਜਾਣ ਵਾਲੀ ਉਡਾਣ ਏI114 ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਅਤੇ ਨਤੀਜੇ ਵਜੋਂ ਇਸ ਨੂੰ ਰਿਆਧ ਵੱਲ ਮੋੜ ਦਿੱਤਾ ਗਿਆ ਜਿੱਥੇ ਇਸ ਦੇ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ। ਹਵਾਈ ਜਹਾਜ਼ ਦੀ ਸੁਰੱਖਿਆ ਪੱਖੋਂ ਜਾਂਚ ਕੀਤੀ ਗਈ। ਇਸ ਤੋਂ ਬਾਅਦ ਯਾਤਰੀਆਂ ਨੂੰ ਹੋਟਲ ਵਿਚ ਰਿਹਾਇਸ਼ ਪ੍ਰਦਾਨ ਕੀਤੀ ਗਈ।

ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਤੋਂ ਲੜਕੀ ਸਮੇਤ 4 ਲੁਟੇਰੇ ਨਕਦੀ ਖੋਹ ਕੇ ਫ਼ਰਾਰ ਅਗਲੀ ਖ਼ਬਰ ਅਮਰੀਕਾ ਨੇ ਇਜ਼ਰਾਈਲ ਦਾ ਸਮਰਥਨ ਕਰਕੇ ਕੂਟਨੀਤੀ ਨਾਲ ਧੋਖਾ ਕੀਤਾ: ਈਰਾਨ ਵਿਦੇਸ਼ ਮੰਤਰਾਲਾ