25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2025

ਈਰਾਨ ਨੇ ਜੰਗਬੰਦੀ ਦਾ ਕੀਤਾ ਐਲਾਨ

ਤਹਿਰਾਨ, 24 ਜੂਨ- ਈਰਾਨੀ ਸਰਕਾਰੀ ਟੈਲੀਵਿਜ਼ਨ ਚੈਨਲ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਈਰਾਨ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ। ਈਰਾਨ ਨੇ ਕਿਹਾ ਕਿ ਇਜ਼ਰਾਈਲ....

ਅਜੀਤ ਡੈਸਕ 24-06-2025

ਤਹਿਰਾਨ, 24 ਜੂਨ- ਈਰਾਨੀ ਸਰਕਾਰੀ ਟੈਲੀਵਿਜ਼ਨ ਚੈਨਲ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਈਰਾਨ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ। ਈਰਾਨ ਨੇ ਕਿਹਾ ਕਿ ਇਜ਼ਰਾਈਲ ’ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ, ਜਿਸ ਤੋਂ ਤੁਰੰਤ ਬਾਅਦ ਜੰਗਬੰਦੀ ਲਾਗੂ ਹੋ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਮਿਜ਼ਾਈਲਾਂ ਨੂੰ ਇਜ਼ਰਾਈਲੀ ਰੱਖਿਆ ਪ੍ਰਣਾਲੀ ਨੇ ਰਸਤੇ ਵਿਚ ਰੋਕ ਦਿੱਤਾ ਸੀ, ਪਰ ਇਕ ਮਿਜ਼ਾਈਲ ਬੇਰਸ਼ੇਬਾ ਵਿਚ ਇਕ ਇਮਾਰਤ ’ਤੇ ਡਿੱਗੀ, ਜਿਸ ਵਿਚ ਘਟੋ-ਘੱਟ ਚਾਰ ਲੋਕ ਮਾਰੇ ਗਏ। ਹਾਲਾਂਕਿ, ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਹੁਣ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਸਥਿਤੀ ਅਜੇ ਵੀ ਸੰਵੇਦਨਸ਼ੀਲ ਬਣੀ ਹੋਈ ਹੈ ਅਤੇ ਖੇਤਰ ਵਿਚ ਚੌਕਸੀ ਰੱਖੀ ਜਾ ਰਹੀ ਹੈ।

ਪਿਛਲੀ ਖ਼ਬਰ ‘‘ਜੰਗਬੰਦੀ ਹੁਣ ਤੋਂ ਲਾਗੂ ਹੈ, ਇਸਨੂੰ ਨਾ ਤੋੜੋ’’- ਟਰੰਪ ਅਗਲੀ ਖ਼ਬਰ ਆਪ੍ਰੇਸ਼ਨ ਸਿੰਧੂ: 161 ਭਾਰਤੀ ਨਾਗਰਿਕ ਇਜ਼ਰਾਈਲ ਤੋਂ ਪੁੱਜੇ ਦਿੱਲੀ