26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2025

ਘਰਿੰਡਾ ਪੁਲਿਸ ਵਲੋਂ 3 ਪਿਸਟਲਾਂ ਸਮੇਤ 2 ਦੋਸ਼ੀ ਗ੍ਰਿਫਤਾਰ

ਅਟਾਰੀ, 24 ਜੂਨ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਕਾਮਯਾਬੀ ਹਾਸਿਲ ਕਰਦਿਆਂ...

ਅਜੀਤ ਡੈਸਕ 24-06-2025

ਅਟਾਰੀ, 24 ਜੂਨ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਕਾਮਯਾਬੀ ਹਾਸਿਲ ਕਰਦਿਆਂ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਡੀ.ਐਸ.ਪੀ. ਅਟਾਰੀ ਦੀ ਅਗਵਾਈ ਹੇਠ ਥਾਣਾ ਘਰਿੰਡਾ ਪੁਲਿਸ ਵਲੋਂ 3 ਗਲੋਕ ਪਿਸਟਲ ਸਮੇਤ ਮੈਗਜ਼ੀਨ, ਇਕ ਮੋਬਾਈਲ ਅਤੇ ਇਕ ਮੋਟਰਸਾਈਕਲ ਸਮੇਤ 2 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਡੀ.ਐਸ.ਪੀ. ਅਟਾਰੀ ਨੇ ਦੱਸਿਆ ਕਿ ਥਾਣਾ ਘਰਿੰਡਾ ਪੁਲਿਸ ਵਲੋਂ ਵੱਡੀ ਸਫਲਤਾ ਹਾਸਿਲ ਕਰਕੇ ਗਸ਼ਤ ਦੌਰਾਨ ਸਰਕਾਰੀ ਸਕੂਲ ਘਰਿੰਡਾ ਤੋਂ ਥੋੜ੍ਹਾ ਅੱਗੇ ਉਕਤ ਗੁਰਸ਼ਰਨ ਸਿੰਘ ਉਰਫ ਗੁਰੀ ਅਤੇ ਅੰਮ੍ਰਿਤਪਾਲ ਸਿੰਘ ਉਰਫ ਬਾਈ ਨੂੰ  ਅਸਲੇ ਸਣੇ ਗ੍ਰਿਫਤਾਰ ਕੀਤਾ। ਇਸ ਸਬੰਧੀ ਪੁਲਿਸ ਥਾਣਾ ਘਰਿੰਡਾ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ। 

ਪਿਛਲੀ ਖ਼ਬਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਕਟਾਰੂਚੱਕ ਵਲੋਂ ਪ੍ਰੈਸ ਕਾਨਫਰੰਸ ਅਗਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਪੰਜਵੇਂ ਦਿਨ ਦੀ ਖੇਡ ਸ਼ੁਰੂ, ਇੰਗਲੈਂਡ ਦੀ ਚੰਗੀ ਸ਼ੁਰੂਆਤ