26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2025

ਪੇਸ਼ਾਵਰ : ਅੱਤਵਾਦੀਆਂ ਨੇ ਬੰਬ ਨਿਰੋਧਕ ਯੂਨਿਟ 'ਤੇ ਕੀਤਾ ਹਮਲਾ, 5 ਦੀ ਮੌਤ

ਪੇਸ਼ਾਵਰ, 24 ਜੂਨ-ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਅੱਤਵਾਦੀਆਂ ਨੇ ਬੰਬ ਨਿਰੋਧਕ...

ਅਜੀਤ ਡੈਸਕ 24-06-2025

ਪੇਸ਼ਾਵਰ, 24 ਜੂਨ-ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਅੱਤਵਾਦੀਆਂ ਨੇ ਬੰਬ ਨਿਰੋਧਕ ਯੂਨਿਟ (ਬੀ.ਡੀ.ਯੂ.) 'ਤੇ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 5 ਲੋਕ ਮਾਰੇ ਗਏ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਮੰਡੀਕੋਲ ਖੇਤਰ ਵਿਚ ਇਕ ਸੜਕ ਤੋਂ ਵਿਸਫੋਟਕ ਸਾਫ਼ ਕਰਨ ਵਾਲੇ ਬੀ.ਡੀ. ਸਕੁਐਡ 'ਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਬਾਰੀ ਕੀਤੀ, ਜਿਸ ਕਾਰਨ ਤਿੰਨ ਸੁਰੱਖਿਆ ਕਰਮਚਾਰੀ ਅਤੇ ਦੋ ਔਰਤਾਂ ਮਾਰੀਆਂ ਗਈਆਂ। ਅਧਿਕਾਰੀ ਨੇ ਦੱਸਿਆ ਕਿ ਹਮਲੇ ਵਿਚ ਅੱਠ ਹੋਰ ਵੀ ਜ਼ਖਮੀ ਹੋ ਗਏ ਹਨ।
 

ਪਿਛਲੀ ਖ਼ਬਰ ਆਉਣ ਵਾਲੇ 3-4 ਦਿਨਾਂ 'ਚ ਪੰਜਾਬ ਕੈਬਨਿਟ ਦਾ ਹੋਵੇਗਾ ਵਿਸਥਾਰ - ਸੀ.ਐਮ. ਮਾਨ ਅਗਲੀ ਖ਼ਬਰ ਅਮਰੀਕੀ ਰਾਸ਼ਟਰਪਤੀ ਵਲੋਂ ਇਜ਼ਰਾਈਲ ਨੂੰ ਈਰਾਨ 'ਤੇ ਬੰਬ ਨਾ ਸੁੱਟਣ ਦੀ ਅਪੀਲ