ਛੇਹਰਟਾ, 24 ਜੂਨ (ਪੱਤਰ ਪ੍ਰੇਰਕ)-ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੇ ਇਲਾਕਾ ਅਟਾਰੀ ਨਜ਼ਦੀਕ 2 ਨੌਜਵਾਨਾਂ ਵਲੋਂ ਸੈਲਾਨੀਆਂ ਉਤੇ ਹਮਲਾ ਕਰਨ ਤੇ ਆਟੋ ਪਲਟਣ ਨਾਲ 2 ਔਰਤਾਂ ਤੇ ਆਟੋ ਡਰਾਈਵਰ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ ਰਾਜੇਸ਼ ਕੁਮਾਰ ਵਾਸੀ ਰਾਂਚੀ ਝਾਰਖੰਡ ਨੇ ਦੱਸਿਆ ਕਿ ਉਹ ਆਪਣੇ 3 ਹੋਰ ਪਰਿਵਾਰਕ ਮੈਂਬਰਾਂ ਨਾਲ ਅੰਮ੍ਰਿਤਸਰ ਪੁੱਜੇ ਸਨ ਤੇ ਸ਼ਾਮ ਨੂੰ ਜਦੋਂ ਅਸੀਂ ਵਾਹਗਾ ਬਾਰਡਰ ਤੋਂ ਰੀਟਰੀਟ ਸੈਰੇਮਨੀ ਵੇਖਣ ਉਪਰੰਤ ਆਟੋ ਉਤੇ ਸਵਾਰ ਹੋ ਕੇ ਵਾਪਸ ਅੰਮ੍ਰਿਤਸਰ ਅਟਾਰੀ ਬਾਰਡਰ ਤੋਂ ਚੱਲੇ ਤਾਂ ਕਰੀਬ 2-3 ਕਿਲੋਮੀਟਰ ਹੀ ਆਉਣ ਉਤੇ ਪਿੱਛੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਤੇ ਉਨ੍ਹਾਂ ਨੇ ਚਲਦੇ ਆਟੋ ਵਿਚੋਂ ਮੇਰੀ ਪਤਨੀ ਕੋਲੋਂ ਪਰਸ ਤੇ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਅਸੀਂ ਪਰਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਇੰਨੇ ਨੂੰ ਆਟੋ ਪਲਟ ਗਿਆ ਤੇ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਆਟੋ ਪਲਟਣ ਨਾਲ ਮੇਰੀ ਪਤਨੀ, ਬੇਟੀ ਤੇ ਆਟੋ ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜੋ ਕਿ ਇਸ ਵੇਲੇ ਛੇਹਰਟਾ ਵਿਖੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਉਕਤ ਵਾਪਰੀ ਘਟਨਾ ਦੀ ਜਾਣਕਾਰੀ ਉਸੇ ਵਕਤ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਕਥਿਤ ਦੋਸ਼ੀਆਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਤਾਜ਼ਾ ਖ਼ਬਰਾਂ
Free
ਅਟਾਰੀ ਬਾਰਡਰ ਤੋਂ ਵਾਪਸ ਆ ਰਹੇ ਸੈਲਾਨੀਆਂ 'ਤੇ ਲੁਟੇਰਿਆਂ ਵਲੋਂ ਹਮਲਾ
ਛੇਹਰਟਾ, 24 ਜੂਨ (ਪੱਤਰ ਪ੍ਰੇਰਕ)-ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੇ ਇਲਾਕਾ ਅਟਾਰੀ ਨਜ਼ਦੀਕ 2 ਨੌਜਵਾਨਾਂ...
ਅਜੀਤ ਡੈਸਕ
24-06-2025