28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2025

ਐਕਸੀਓਮ-4 ਮਿਸ਼ਨ ਤਹਿਤ ਸ਼ੁਭਾਂਸ਼ੂ ਸ਼ੁਕਲਾ ਪੁਲਾੜ ਲਈ ਰਵਾਨਾ

ਫਲੋਰੀਡਾ, 25 ਜੂਨ- ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਐਕਸੀਓਮ ਮਿਸ਼ਨ 4 ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਏ। ਉਨ੍ਹਾਂ ਦੇ ਨਾਲ ਤਿੰਨ ਹੋਰ ਪੁਲਾੜ ਯਾਤਰੀ....

ਅਜੀਤ ਡੈਸਕ 25-06-2025

ਫਲੋਰੀਡਾ, 25 ਜੂਨ- ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਐਕਸੀਓਮ ਮਿਸ਼ਨ 4 ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਏ। ਉਨ੍ਹਾਂ ਦੇ ਨਾਲ ਤਿੰਨ ਹੋਰ ਪੁਲਾੜ ਯਾਤਰੀ ਵੀ ਪੁਲਾੜ ਸਟੇਸ਼ਨ ਜਾ ਰਹੇ ਹਨ। ਸ਼ੁਭਾਂਸ਼ੂ ਸ਼ੁਕਲਾ ਇਸ ਮਿਸ਼ਨ ਦੇ ਪਾਇਲਟ ਹਨ। ਇਹ ਮਿਸ਼ਨ ਫਲੋਰੀਡਾ ਦੇ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਭਾਰਤੀ ਸਮੇਂ ਅਨੁਸਾਰ ਦੁਪਹਿਰ 12:00 ਵਜੇ ਲਾਂਚ ਕੀਤਾ ਗਿਆ। ਸਾਰੇ ਪੁਲਾੜ ਯਾਤਰੀ ਸਪੇਸਐਕਸ ਦੇ ਫਾਲਕਨ-9 ਰਾਕੇਟ ਨਾਲ ਜੁੜੇ ਡ੍ਰੈਗਨ ਕੈਪਸੂਲ ਵਿਚ ਉਡਾਣ ਭਰੀ। ਡ੍ਰੈਗਨ ਪੁਲਾੜ ਯਾਨ 26 ਜੂਨ ਨੂੰ ਸ਼ਾਮ 04:30 ਵਜੇ ਲਗਭਗ 28.5 ਘੰਟਿਆਂ ਬਾਅਦ ਆਈ.ਐਸ.ਐਸ. ਨਾਲ ਜੁੜ ਜਾਵੇਗਾ।

ਪਿਛਲੀ ਖ਼ਬਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਦਿੱਲੀ ਪੁੱਜੇ ਭਗਵੰਤ ਮਾਨ ਅਗਲੀ ਖ਼ਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਵਿਚ ਮੁੜ ਤੋਂ ਪ੍ਰਧਾਨ ਚੁਣੇ ਗਏ ਹਰਮੀਤ ਸਿੰਘ...