02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2025

ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨਾਂ 'ਤੇ ਡਿੱਗਿਆ ਦਰੱਖਤ, 1 ਦੀ ਮੌਤ, ਦੂਜਾ ਜ਼ਖ਼ਮੀ

ਭਿੱਖੀਵਿੰਡ, 26 ਜੂਨ-ਭਿੱਖੀਵਿੰਡ ਤੋਂ ਦਿਆਲਪੁਰ ਜਾ ਰਹੇ ਨੌਜਵਾਨਾਂ ਉੱਪਰ ਦਰੱਖਤ ਡਿੱਗਣ ਨਾਲ ਇਕ ਦੀ ਮੌਕੇ...

ਅਜੀਤ ਡੈਸਕ 26-06-2025

ਭਿੱਖੀਵਿੰਡ, 26 ਜੂਨ-ਭਿੱਖੀਵਿੰਡ ਤੋਂ ਦਿਆਲਪੁਰ ਜਾ ਰਹੇ ਨੌਜਵਾਨਾਂ ਉੱਪਰ ਦਰੱਖਤ ਡਿੱਗਣ ਨਾਲ ਇਕ ਦੀ ਮੌਕੇ ਉਤੇ ਹੀ ਮੌਤ ਗਈ ਤੇ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ। ਤੜਕੇ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਭਿੱਖੀਵਿੰਡ ਦੇ ਪੱਟੀ ਰੋਡ ਉਤੇ ਸਥਿਤ ਮੋਟਰਸਾਈਕਲ ਉਤੇ ਸਵਾਰ ਹੋ ਕੇ ਜਾ ਰਹੇ ਦੋ ਨੌਜਵਾਨਾਂ ਨਾਲ ਇਕ ਵੱਡਾ ਹਾਦਸਾ ਵਾਪਰਿਆ, ਜਿਸ ਵਿਚ ਇਕ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਦੂਜਾ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਝੁੱਗੀਆਂ ਨੂਰ ਮੁਹੰਮਦ ਵਜੋਂ ਹੋਈ ਹੈ।  

ਪਿਛਲੀ ਖ਼ਬਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਾਲ 2025-26 ਦਾ ਆਮ ਬਜਟ ਤਿਆਰ ਕਰੇਗੀ 7 ਮੈਂਬਰੀ ਕਮੇਟੀ- ਜਥੇਦਾਰ ਝੀਂਡ... ਅਗਲੀ ਖ਼ਬਰ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ - ਅਮਨ ਅਰੋੜਾ