ਖਮਾਣੋਂ, 27 ਜੂਨ (ਮਨਮੋਹਣ ਸਿੰਘ ਕਲੇਰ)-ਬੀਤੀ ਰਾਤ ਖਮਾਣੋਂ ‘ਚ ਇਕ ਪ੍ਰਵਾਸੀ ਕਾਰੋਬਾਰੀ ਵਿਅਕਤੀ ਤੋਂ ਸਾਢੇ ਚਾਰ ਲੱਖ ਰੁਪਏ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਉਸ ਨੂੰ ਜ਼ਖਮੀ ਕਰਕੇ ਲੁੱਟ ਲਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਮੁਹੰਮਦ ਯਾਰੂਲ ਨੇ ਦੱਸਿਆ ਕਿ ਉਹ ਸ਼ਹਿਰ ਦੇ ਮਸਜਿਦ ਨੇੜੇ ਮਨੀ ਟਰਾਂਸਫਰ ਦਾ ਕਾਰੋਬਾਰ ਕਰਨ ਦਾ ਕੰਮ ਕਰਦਾ ਹੈ। ਦੇਰ ਰਾਤ ਉਸਨੂੰ ਆਪਣੀ ਦੁਕਾਨ ‘ਤੇ ਕੁਝ ਜ਼ਿਆਦਾ ਸਮਾਂ ਲੱਗ ਗਿਆ, ਜਿਸ ਦੌਰਾਨ ਕਰੀਬ ਰਾਤ ਦਸ ਵਜੇ ਤਿੰਨ ਵਿਅਕਤੀ ਉਸ ਦੀ ਦੁਕਾਨ ਉਤੇ ਆਏ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ। ਜਿਨ੍ਹਾਂ ਨੇ ਉਸ ਦੇ ਮੋਢਿਆਂ ‘ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰਕੇ ਉਸ ਕੋਲ ਮੌਜੂਦ ਸਾਢੇ ਚਾਰ ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਉਸ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਲੁਟੇਰਿਆਂ ਦੇ ਮੂੰਹ ਬੰਨ੍ਹੇ ਹੋਏ ਸਨ। ਪੀੜਤ ਨੇ ਦੱਸਿਆ ਕਿ ਘਟਨਾ ਸਬੰਧੀ ਪੁਲਿਸ ਜਾਣੂ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਪ੍ਰਵਾਸੀ ਕਾਰੋਬਾਰੀ ਤੋਂ ਸਾਢੇ 4 ਲੱਖ ਦੀ ਲੁੱਟ
ਖਮਾਣੋਂ, 27 ਜੂਨ (ਮਨਮੋਹਣ ਸਿੰਘ ਕਲੇਰ)-ਬੀਤੀ ਰਾਤ ਖਮਾਣੋਂ ‘ਚ ਇਕ ਪ੍ਰਵਾਸੀ ਕਾਰੋਬਾਰੀ ਵਿਅਕਤੀ ਤੋਂ ਸਾਢੇ ਚਾਰ...
ਅਜੀਤ ਡੈਸਕ
27-06-2025