08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2025

ਪੁਲਿਸ ਮੁਕਾਬਲੇ ਵਿਚ ਬਦਮਾਸ਼ ਜ਼ਖਮੀ

ਚੌਂਕ ਮਹਿਤਾ, 28 ਜੂਨ (ਜਗਦੀਸ਼ ਸਿੰਘ ਬਮਰਾਹ)-ਅੱਜ ਸ਼ਾਮ ਤਕਰੀਬਨ 6 ਵਜੇ ਮਹਿਤਾ ਚੌਕ ਨੇੜਲੇ...

ਅਜੀਤ ਡੈਸਕ 28-06-2025

ਚੌਂਕ ਮਹਿਤਾ, 28 ਜੂਨ (ਜਗਦੀਸ਼ ਸਿੰਘ ਬਮਰਾਹ)-ਅੱਜ ਸ਼ਾਮ ਤਕਰੀਬਨ 6 ਵਜੇ ਮਹਿਤਾ ਚੌਕ ਨੇੜਲੇ ਪਿੰਡ ਚੰਨਣ ਕੇ ਦੀ ਡਰੇਨ 'ਤੇ ਇਕ ਪੁਲਿਸ ਮੁਕਾਬਲਾ ਹੋਇਆ, ਜਿਸ ਵਿਚ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਸੋਨੀ ਸਿੰਘ ਉਰਫ ਸੋਨੂੰ ਪੁੱਤਰ ਨਿਰਮਲ ਸਿੰਘ ਪਿੰਡ ਤਨੇਲ ਥਾਣਾ ਮੱਤੇਵਾਲ ਨੂੰ ਹਥਿਆਰਾਂ ਦੀ ਬਰਾਮਦਗੀ ਵਾਸਤੇ ਜਦੋਂ ਡਰੇਨ ਉਤੇ ਲਿਆਂਦਾ ਗਿਆ ਤਾਂ ਉਸ ਨੇ ਲੁਕਾ ਕੇ ਰੱਖੇ ਗਏ ਪਿਸਤੌਲ ਨਾਲ ਪੁਲਿਸ ਪਾਰਟੀ ਉਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਕਥਿਤ ਦੋਸ਼ੀ ਸੋਨੀ ਸਿੰਘ ਦੀ ਲੱਤ ਵਿਚ ਗੋਲੀ ਵੱਜੀ। ਪੁਲਿਸ ਵਲੋਂ ਉਸ ਨੂੰ ਗ੍ਰਿਫਤਾਰ ਕਰਕੇ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਗਿਆ ਹੈ। 

ਪਿਛਲੀ ਖ਼ਬਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਹੋਇਆ ਅੰਤਿਮ ਸੰਸਕਾਰ ਅਗਲੀ ਖ਼ਬਰ ਮੋਟਰਾਂ ਤੋਂ ਕੇਬਲਾਂ ਚੋਰੀ ਕਰਨ ਵਾਲਾ ਗਰੋਹ ਕਾਬੂ