ਸੜੋਆ, ਮਜਾਰੀ ਸਾਹਿਬ, ਨਵਾਂਸ਼ਹਿਰ, 28 ਜੂਨ (ਸਹੂੰਗੜਾ/ਚਾਹਲ)-ਪਿੰਡ ਸਾਹਿਬਾ ਦੀ ਪੰਚਾਇਤੀ ਜ਼ਮੀਨ ਵਿਚੋਂ ਬੇਰੀ ਦੇ ਦਰੱਖਤ ਨਾਲ ਨੌਜਵਾਨ ਦੀ ਲਾਸ਼ ਲਟਕਦੀ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਗਿਆ ਹੈ ਕਿ ਕੁਝ ਕਿਸਾਨ ਵੀਰ ਆਪਣੇ ਖੇਤਾਂ ਵੱਲ ਕੰਮ ਕਰਨ ਲਈ ਜਾ ਰਹੇ ਸਨ ਤਾਂ ਜਦੋਂ ਉਨ੍ਹਾਂ ਨੇ ਸਾਹਮਣੇ ਦਰੱਖਤ ਵੱਲ ਦੇਖਿਆ ਤਾਂ ਇਕ ਨੌਜਵਾਨ ਦੀ ਲਾਸ਼ ਲਟਕਦੀ ਦੇਖੀ। ਉਨ੍ਹਾਂ ਨੇ ਪਿੰਡ ਦੇ ਸਰਪੰਚ ਚਮਨ ਲਾਲ ਨੂੰ ਇਸ ਦੀ ਇਤਲਾਹ ਦਿੱਤੀ ਤਾਂ ਸਰਪੰਚ ਪਿੰਡ ਦੀ ਸਾਰੀ ਪੰਚਾਇਤ ਨਾਲ ਲੈ ਕੇ ਘਟਨਾ ਵਾਲੀ ਥਾਂ ਉਤੇ ਪਹੁੰਚਿਆ ਤੇ ਸਦਰ ਥਾਣਾ ਬਲਾਚੌਰ ਨੂੰ ਇਸ ਲਾਸ਼ ਬਾਰੇ ਸੂਚਨਾ ਦਿੱਤੀ। ਥੋੜ੍ਹੀ ਦੇਰ ਬਾਅਦ ਸਦਰ ਥਾਣੇ ਦੇ ਐਸ.ਐਚ. ਓ. ਰਾਕੇਸ਼ਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ। ਉਨ੍ਹਾਂ ਨੇ ਲਾਸ਼ ਦੀ ਜਾਂਚ ਕੀਤੀ ਤਾਂ ਸੱਜੀ ਬਾਂਹ ਉਤੇ ਗੋਪੀ ਲਿਖਿਆ ਹੋਇਆ ਸੀ। ਨੌਜਵਾਨ ਦੀ ਉਮਰ ਲਗਭਗ 35 ਸਾਲ ਦੇ ਕਰੀਬ ਹੈ। ਉਸਦੀ ਜੇਬ ਵਿਚੋਂ ਫੋਨ ਮਿਲਿਆ ਤੇ ਪਤਾ ਲੱਗਾ ਕਿ ਇਹ ਨੌਜਵਾਨ ਗੁਰਪ੍ਰੀਤ ਉਰਫ ਗੋਪੀ ਪਿੰਡ ਕਰੀਮਪੁਰ ਧਿਆਨੀ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਸੀ। ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਬਾਲਾਚੌਰ ਵਿਖੇ ਮੋਰਚਰੀ ਵਿਚ ਰਖਵਾ ਦਿੱਤਾ ਹੈ ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਦਰੱਖਤ ਨਾਲ ਲਟਕੀ ਮਿਲੀ ਨੌਜਵਾਨ ਦੀ ਲਾਸ਼
ਸੜੋਆ, ਮਜਾਰੀ ਸਾਹਿਬ, ਨਵਾਂਸ਼ਹਿਰ, 28 ਜੂਨ (ਸਹੂੰਗੜਾ/ਚਾਹਲ)-ਪਿੰਡ ਸਾਹਿਬਾ ਦੀ ਪੰਚਾਇਤੀ ਜ਼ਮੀਨ ਵਿਚੋਂ ਬੇਰੀ ਦੇ ਦਰੱਖਤ...
ਅਜੀਤ ਡੈਸਕ
28-06-2025