08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2025

ਭਾਰਤੀ ਮਹਿਲਾ ਟੀਮ ਨੇ ਪਹਿਲੇ ਟੀ-20 'ਚ ਇੰਗਲੈਂਡ ਨੂੰ 97 ਦੌੜਾਂ ਨਾਲ ਹਰਾਇਆ, ਕਪਤਾਨ ਸਮ੍ਰਿਤੀ ਮੰਧਾਨਾ ਦਾ ਸ਼ਾਨਦਾਰ ਸੈਂਕੜਾ

ਨਾਟਿੰਘਮ, 29 ਜੂਨ - ਕਪਤਾਨ ਸਮ੍ਰਿਤੀ ਮੰਧਾਨਾ ਦੀ ਸੈਂਕੜੇ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 5 ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਇੰਗਲੈਂਡ ਦੀ ਟੀਮ ਨੂੰ 97 ਦੌੜਾਂ ਨਾਲ ਹਰਾ...

ਅਜੀਤ ਡੈਸਕ 28-06-2025

 ਨਾਟਿੰਘਮ, 29 ਜੂਨ - ਕਪਤਾਨ ਸਮ੍ਰਿਤੀ ਮੰਧਾਨਾ ਦੀ ਸੈਂਕੜੇ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 5 ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਇੰਗਲੈਂਡ ਦੀ ਟੀਮ ਨੂੰ 97 ਦੌੜਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਭਾਰਤੀ ਟੀਮ ਨੇ ਕਪਤਾਨ ਸਮ੍ਰਿਤੀ ਮੰਧਾਨਾ ਦੀਆਂ ਸ਼ਾਨਦਾਰ 112 (62 ਗੇਂਦਾਂ) ਦੌੜਾਂ ਸਦਕਾ ਨਿਰਧਾਰਤ 20 ਓਵਰਾਂ ਵਿਚ 210 ਦੌੜਾਂ ਬਣਾਈਆਂ। ਜਵਾਬ ਵਿਚ ਬੱਲੇਬਾਜ਼ੀ ਕਰਦਿਆ ਇੰਗਲੈਂਡ ਦੀ ਪੂਰੀ ਟੀਮ 14.5 ਓਵਰਾਂ 'ਚ 113 ਦੌੜਾਂ 'ਤੇ ਆਊਟ ਹੋ ਗਈ। ਸਮ੍ਰਿਤੀ ਮੰਧਾਨਾ ਨੂੰ ਸ਼ਾਨਦਾਰ ਪਾਰੀ ਲਈ 'ਪਲੇਅਰ ਆਫ ਦ ਮੈਚ' ਨਾਲ ਨਿਵਾਜ਼ਿਆ ਗਿਆ।ਲੜੀ ਦਾ ਅਗਲਾ ਮੈਚ ਨੂੰ 1 ਜੁਲਾਈ ਹੋਵੇਗਾ।

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਅਮਰਨਾਥ ਯਾਤਰਾ ਤੋਂ ਪਹਿਲਾਂ, ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਕਰਦੇ ਹੋਏ ਬੀਐਸਐਫ ਦੇ ਜਵਾਨ ਚੌਕਸ ਅਤੇ ਸੁਚੇਤ