02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2025

ਅਵਾਰਾ ਪਸ਼ੂ ਦੇ ਟਕਰਾਉਣ ਕਾਰਨ ਵਿਦਿਆਰਥੀਆਂ ਨਾਲ ਭਰਿਆ ਆਟੋ ਪਲਟਿਆ, 8 ਜ਼ਖ਼ਮੀ

ਕਪੂਰਥਲਾ, 2 ਜੁਲਾਈ (ਅਮਨਜੋਤ ਸਿੰਘ ਵਾਲੀਆ)- ਅੱਜ ਸਵੇਰੇ ਅਵਾਰਾ ਪਸ਼ੂ ਦੇ ਟਕਰਾਉਣ ਕਾਰਨ ਵਿਦਿਆਰਥੀਆਂ ਨਾਲ ਭਰਿਆ ਆਟੋ ਪਲਟ ਗਿਆ, ਜਿਸ ਕਾਰਨ ਅੱਠ ਵਿਦਿਆਰਥੀ...

ਅਜੀਤ ਡੈਸਕ 02-07-2025

ਕਪੂਰਥਲਾ, 2 ਜੁਲਾਈ (ਅਮਨਜੋਤ ਸਿੰਘ ਵਾਲੀਆ)- ਅੱਜ ਸਵੇਰੇ ਅਵਾਰਾ ਪਸ਼ੂ ਦੇ ਟਕਰਾਉਣ ਕਾਰਨ ਵਿਦਿਆਰਥੀਆਂ ਨਾਲ ਭਰਿਆ ਆਟੋ ਪਲਟ ਗਿਆ, ਜਿਸ ਕਾਰਨ ਅੱਠ ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਚ ਡਿਊਟੀ ਡਾਕਟਰ ਆਸ਼ੀਸ਼ ਪਾਲ ਨੇ ਦੱਸਿਆ ਕਿ ਅੱਜ ਸਵੇਰੇ 8 ਵਿਦਿਆਰਥੀਆਂ ਨੂੰ ਜ਼ਖ਼ਮੀ ਹਾਲਤ ਦੇ ਵਿਚ ਐਮਰਜੈਂਸੀ ਵਾਰਡ ਵਿਚ ਲਿਆਂਦਾ ਗਿਆ, ਜਿਨ੍ਹਾਂ ਵਿਚੋਂ ਚਾਰ ਵਿਦਿਆਰਥੀਆਂ ਦੇ ਸੱਟਾਂ ਗੁੱਝੀਆਂ ਲੱਗੀਆਂ ਹੋਣ ਕਾਰਨ ਸਿਟੀ ਸਕੈਨ ਤੇ ਐਕਸਰੇ ਕਰਵਾਉਣ ਲਈ ਕਿਹਾ ਗਿਆ ਹੈ ਜਦ ਕਿ ਚਾਰ ਵਿਦਿਆਰਥੀਆਂ ਦਾ ਇਲਾਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਆਟੋ ਕੇਂਦਰੀ ਵਿਦਿਆਲੇ ਕਪੂਰਥਲਾ ਵਿਖੇ ਬੱਚਿਆਂ ਨੂੰ ਛੱਡਣ ਜਾ ਰਿਹਾ ਸੀ ਤਾਂ ਬਿਸ਼ਨਪੁਰ ਨੇੜੇ ਅਚਾਨਕ ਇਕ ਅਵਾਰਾ ਪਸ਼ੂ ਦੇ ਨਾਲ ਟਕਰਾਉਣ ਕਾਰਨ ਪਲਟ ਗਿਆ। ਦੱਸਿਆ ਜਾ ਰਿਹਾ ਹੈ ਕਿ ਆਟੋ ਵਿਚ 15 ਵਿਦਿਆਰਥੀ ਸਵਾਰ ਸਨ।

ਪਿਛਲੀ ਖ਼ਬਰ ਅਸੀਂ ਮੋਹਾਲੀ ਪੁੱਜ ਕੇ ਰਹਾਂਗੇ- ਜੋਧ ਸਿੰਘ ਸਮਰਾ ਅਗਲੀ ਖ਼ਬਰ ਮੁਹਾਲੀ ਜਾ ਰਹੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਪੁਲਿਸ ਨੇ ਬਡਬਰ ਟੋਲ ਪਲਾਜ਼ੇ ’ਤੇ ਘੇਰਿਆ