24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2025

ਅੱਜ ਜੋ ਵੀ ਹੋ ਰਿਹੈ, ਉਹ ਸਿੱਖ ਭਾਈਚਾਰੇ ਲਈ ਹੈ ਬਹੁਤ ਦੁਖਦਾਈ- ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 5 ਜੁਲਾਈ- ਤਖ਼ਤ ਸ੍ਰੀ ਪਟਨਾ ਸਾਹਿਬ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਐਲਾਨਣ ’ਤੇ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ....

ਅਜੀਤ ਡੈਸਕ 05-07-2025

ਚੰਡੀਗੜ੍ਹ, 5 ਜੁਲਾਈ- ਤਖ਼ਤ ਸ੍ਰੀ ਪਟਨਾ ਸਾਹਿਬ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਐਲਾਨਣ ’ਤੇ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਜੋ ਵੀ ਹੋ ਰਿਹਾ ਹੈ, ਉਹ ਸਿੱਖ ਭਾਈਚਾਰੇ ਲਈ ਬਹੁਤ ਦੁਖਦਾਈ ਹੈ। ਸਿੰਘ ਸਾਹਿਬ (ਸੁਖਬੀਰ ਸਿੰਘ ਬਾਦਲ) ਖੁਦ ਇਸ ਮਾਮਲੇ ਦਾ ਨੋਟਿਸ ਲੈਣਗੇ ਕਿਉਂਕਿ ਇਹ ਕਿਸੇ ਰਾਜਨੀਤਿਕ ਵਿਅਕਤੀ ਬਾਰੇ ਨਹੀਂ ਹੈ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਹੈ, ਤਾਂ ਇਸ ਲਈ ਕੋਈ ਕਿਵੇਂ ਦੋਸ਼ੀ ਹੋ ਸਕਦਾ ਹੈ? ਕਿਸੇ ਰਾਜਨੀਤਿਕ ਨੇਤਾ ਦਾ ਨਾਮ ਕਿਉਂ ਆਉਣਾ ਚਾਹੀਦਾ ਹੈ? ਪਰ ਇਕ ਸਾਜ਼ਿਸ਼ ਲੰਬੇ ਸਮੇਂ ਤੋਂ ਚੱਲ ਰਹੀ ਹੈ। ਅੱਜ ਦੇਸ਼ ਵਿਚ ਕੁਝ ਤਾਕਤਾਂ ਅਜਿਹੀਆਂ ਹਨ ਕਿ ਉਹ ਸਿੱਖਾਂ ਦੀ ਲੀਡਰਸ਼ਿਪ ਅਤੇ ਅਕਾਲੀ ਦਲ ਦੇ ਖਿਲਾਫ਼ ਕਈ ਤਰੀਕਿਆਂ ਨਾਲ ਗੱਲਾਂ ਕਰ ਰਹੀਆਂ ਹਨ।

ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਦਿਲਜੀਤ ਦੁਸਾਂਝ ਦਾ ਹਰ ਪੱਖੋਂ ਦੇਣਗੀਆਂ ਸਾਥ- ਬਲਬੀਰ ਸਿੰਘ ਰਾਜੇਵਾਲ ਅਗਲੀ ਖ਼ਬਰ ਜੰਮੂ ਕਸ਼ਮੀਰ: ਪੁਣਛ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਅੱਤਵਾਦੀ ਟਿਕਾਣਾ ਕੀਤਾ ਤਬਾਹ