26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2025

ਅਮਰੀਕਾ ਸਥਿਤ ਬੁੱਢਾ ਦਲ ਦੀ ਛਾਉਣੀ 'ਚ ਗਤਕਾ ਸਿਖਲਾਈ ਤੇ ਗੁਰਮਤਿ ਪੜ੍ਹਾਈ ਦੇ ਕੈਂਪ ਸ਼ੁਰੂ

ਅੰਮ੍ਰਿਤਸਰ, 7 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੀ ਅਮਰੀਕਾ ਸਥਿਤ ਛਾਉਣੀ ਗੁਰਦੁਆਰਾ...

ਅਜੀਤ ਡੈਸਕ 07-07-2025

ਅੰਮ੍ਰਿਤਸਰ, 7 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੀ ਅਮਰੀਕਾ ਸਥਿਤ ਛਾਉਣੀ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਪਲੇਨ ਫੀਲਡ ਇੰਡਿਆਨਾ ਵਿਖੇ ਨੌਜਵਾਨਾਂ ਨੂੰ ਸਿੱਖ ਮਾਰਸ਼ਲ ਆਰਟ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਬਾਬਾ ਜਸਵਿੰਦਰ ਸਿੰਘ ਜੱਸੀ ਅਨੁਸਾਰ ਮੀਰੀ-ਪੀਰੀ ਧਾਰਨ ਦਿਵਸ ਸਮੇਂ ਅਤੇ ਸ਼ਨੀਵਾਰ, ਐਤਵਾਰ ਤੋਂ ਇਲਾਵਾ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਅਤੇ ਬੁੱਢਾ ਦਲ ਸਿੱਖ ਸੂਰਮਿਆਂ, ਯੋਧਿਆਂ ਜਰਨੈਲਾਂ ਨੂੰ ਸਮਰਪਿਤ ਛਾਉਣੀ ਵਿਚ ਵਿਸ਼ੇਸ਼ ਗੁਰਮਤਿ ਕੈਂਪ ਲਗਾਏ ਜਾਂਦੇ ਹਨ।

ਇਥੋਂ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਤੋਂ ਜਾਰੀ ਲਿਖਤੀ ਬਿਆਨ ਵਿਚ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੁੱਢਾ ਦਲ ਦੀ ਛਾਉਣੀ ਇੰਡਿਆਨਾ ਅਮਰੀਕਾ ਵਿਖੇ ਵੱਖ-ਵੱਖ ਵਰਗਾਂ ਵਿਚ ਬੱਚਿਆਂ ਨੂੰ ਵੰਡ ਕੇ ਗਤਕਾ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਘੋੜ ਸਵਾਰੀ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਦੀ ਪੜ੍ਹਾਈ ਦੇ ਨਾਲ-ਨਾਲ ਜੰਗਜੂ ਅਭਿਆਸ ਲਈ ਗਤਕਾ ਸਿਖਲਾਈ ਦੇਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਗਤਕਾ ਮਾਸਟਰ ਇਸੇ ਕਾਰਜ ਲਈ ਬੱਚਿਆਂ ਨੂੰ ਖੂਬ ਮਿਹਨਤ ਕਰਵਾ ਰਹੇ ਹਨ।

ਸ. ਬੇਦੀ ਨੇ ਕਿਹਾ ਕਿ ਇਨ੍ਹਾਂ ਦਿਹਾੜਿਆਂ ਉਤੇ ਸੰਗਤਾਂ ਛਾਉਣੀ ਵਿਚ ਵੱਡੀ ਗਿਣਤੀ ਵਿਚ ਆਪਣੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਰਹੀਆਂ ਹਨ। ਰਾਗੀ, ਢਾਡੀ, ਪ੍ਰਚਾਰ ਕਵੀ ਸੰਗਤਾਂ ਦੀ ਸੇਵਾ ਵਿਚ ਸਿੱਖ ਇਤਿਹਾਸ ਤੇ ਗੁਰਮਤਿ ਦਾ ਵਿਖਿਆਣ ਕਰਦੇ ਹਨ। ਲੰਗਰਾਂ ਵਿਚ ਦਾਲ-ਫੁਲਕੇ ਤੋਂ ਇਲਾਵਾ ਵੱਖ-ਵੱਖ ਪਦਾਰਥਾਂ ਜਲੇਬੀਆਂ, ਖੀਰ, ਪਕੌੜੇ ਆਦਿ ਦੀ ਅਤੁੱਟ ਵਰਤਾਏ ਜਾਂਦੇ ਹਨ। 

ਪਿਛਲੀ ਖ਼ਬਰ ਟਰੰਪ ਵਲੋਂ ਬ੍ਰਿਕਸ ਦੇਸ਼ਾਂ ਨੂੰ 10% ਵਾਧੂ ਟੈਰਿਫ ਲਗਾਉਣ ਦੀ ਧਮਕੀ ਅਗਲੀ ਖ਼ਬਰ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਮੁੜ ਤੋਂ ਵਧਣਾ ਸ਼ੁਰੂ