28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2025

ਮਾਮੂਲੀ ਤਕਰਾਰ ਕਾਰਨ ਗੁਆਂਢੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

ਰਾਜਾਸਾਂਸੀ, (ਅੰਮ੍ਰਿਤਸਰ), 8 ਜੁਲਾਈ (ਹਰਦੀਪ ਸਿੰਘ ਖੀਵਾ) - ਰਾਜਾਸਾਂਸੀ ਦੀ ਨਾਮਵਰ ਆਬਾਦੀ ਸ਼ਿਵਾ ਇਨਕਲੇਵ ’ਚ ਬੀਤੀ ਦੇਰ ਰਾਤ ਦੋ ਗੁਆਂਢੀ ਪਰਿਵਾਰਾਂ ’ਚ ਹੋਈ ਮਾਮੂਲੀ ਤਕਰਾਰ....

ਅਜੀਤ ਡੈਸਕ 08-07-2025

ਰਾਜਾਸਾਂਸੀ, (ਅੰਮ੍ਰਿਤਸਰ), 8 ਜੁਲਾਈ (ਹਰਦੀਪ ਸਿੰਘ ਖੀਵਾ) - ਰਾਜਾਸਾਂਸੀ ਦੀ ਨਾਮਵਰ ਆਬਾਦੀ ਸ਼ਿਵਾ ਇਨਕਲੇਵ ’ਚ ਬੀਤੀ ਦੇਰ ਰਾਤ ਦੋ ਗੁਆਂਢੀ ਪਰਿਵਾਰਾਂ ’ਚ ਹੋਈ ਮਾਮੂਲੀ ਤਕਰਾਰ ਨੂੰ ਲੈ ਕੇ ਇਕ ਪਰਿਵਾਰ ਦੇ ਵਿਅਕਤੀ ਵਲੋਂ ਪਿਸਤੌਲ ਨਾਲ ਸਿੱਧੀਆਂ ਗੋਲੀਆਂ ਚਲਾਉਣ ਨਾਲ ਦੂਸਰੇ ਪਰਿਵਾਰ ਦੇ ਮੁਖੀ ਤੇ ਸਾਬਕਾ ਸਰਪੰਚ ਪਰਜਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।

ਇਸ ਸੰਬੰਧੀ ਪੁਲਿਸ ਥਾਣਾ ਰਾਜਾਸਾਂਸੀ ਦੇ ਮੁਖੀ ਸਬ ਇੰਸਪੈਕਟਰ ਮਨਤੇਜ ਸਿੰਘ ਨੇ ਦੱਸਿਆ ਰਾਜਾਸਾਂਸੀ ਦੀ ਸ਼ਿਵਾ ਇਨਕਲੇਵ ਵਿਚ ਦੋ ਗੁਆਂਢੀ ਪਰਿਵਾਰਾਂ ਦੀ ਬੀਤੇ ਰਾਤ ਬਿਜਲੀ ਦੀ ਤਾਰ ਲਾਉਣ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਇਕ ਵਿਅਕਤੀ ਵਲੋਂ ਦੂਜੇ ਪਰਿਵਾਰ ਦੇ ਮੁਖੀ ਪਰਜਿੰਦਰ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਪਰਜਿੰਦਰ ਸਿੰਘ ਅਕਾਲੀ ਦਲ ਦੇ ਜੁਝਾਰੂ ਵਰਕਰ ਸਨ ਤੇ ਪਿੰਡ ਸੈਦੂਪੁਰ ਦੇ ਸਾਬਕਾ ਸਰਪੰਚ ਸਨ।

ਪਿਛਲੀ ਖ਼ਬਰ ਬ੍ਰਾਜ਼ੀਲ ਪੁੱਜੇ ਪ੍ਰਧਾਨ ਮੰਤਰੀ ਮੋਦੀ, ਹੋਇਆ ਭਰਵਾਂ ਸਵਾਗਤ ਅਗਲੀ ਖ਼ਬਰ ⭐ਮਾਣਕ-ਮੋਤੀ⭐