30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2025

ਔਰਤ ਤੇ ਵਿਅਕਤੀ ਦੀ ਰੇਲਵੇ ਟਰੈਕ ਤੋਂ ਮਿਲੀ ਲਾਸ਼

ਫਿਲੌਰ, 8 ਜੁਲਾਈ-ਰੇਲਵੇ ਪੁਲਿਸ ਚੌਕੀ ਫਿਲੌਰ ਦੇ ਇੰਚਾਰਜ ਥਾਣੇਦਾਰ ਪ੍ਰੇਮ ਨਾਥ ਨੇ ਦੱਸਿਆ...

ਅਜੀਤ ਡੈਸਕ 08-07-2025

ਫਿਲੌਰ, 8 ਜੁਲਾਈ-ਰੇਲਵੇ ਪੁਲਿਸ ਚੌਕੀ ਫਿਲੌਰ ਦੇ ਇੰਚਾਰਜ ਥਾਣੇਦਾਰ ਪ੍ਰੇਮ ਨਾਥ ਨੇ ਦੱਸਿਆ ਕਿ ਫਿਲੌਰ ਨੇੜਿਓਂ ਗੋਰਾਇਆ ਵੱਲ ਜਾਂਦੀਆਂ ਰੇਲਵੇ ਲਾਈਨਾਂ ਤੋਂ ਇਕ ਵਿਅਕਤੀ ਅਤੇ ਇਕ ਔਰਤ ਦੀ ਲਾਸ਼ ਮਿਲੀ ਹੈ ਜੋ ਕਿ ਨੰਗਲ ਡੈਮ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਰੇਲ ਗੱਡੀ ਹੇਠ ਆ ਗਏ। ਦੋਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਔਰਤ ਦੀ ਉਮਰ 45-46 ਸਾਲ ਤੇ ਵਿਅਕਤੀ ਦੀ ਉਮਰ 36-37 ਸਾਲ ਦੀ ਜਾਪਦੀ ਹੈ। ਰੇਲਵੇ ਲਾਈਨਾਂ ਨੇੜੇ ਖੜ੍ਹਾ ਮੋਟਰਸਾਈਕਲ ਵੀ ਮਿਲਿਆ ਹੈ, ਜਿਸ ਦੀ ਆਰ. ਸੀ. ਨਰਿੰਦਰ ਸਿੰਘ ਵਾਸੀ ਪ੍ਰਤਾਬ ਨਗਰ ਫਾਬੜਾ ਲੁਧਿਆਣਾ ਲਿਖਿਆ ਹੋਇਆ ਹੈ। ਥਾਣੇਦਾਰ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਜਾਰੀ ਹੈ। 

ਪਿਛਲੀ ਖ਼ਬਰ ਸਰਹੱਦ 'ਤੇ ਡਿਊਟੀ ਦੌਰਾਨ ਖੂਹੀ 'ਚ ਡਿੱਗਣ ਨਾਲ ਬੀ. ਐਸ. ਐਫ. ਜਵਾਨ ਦੀ ਮੌਤ ਅਗਲੀ ਖ਼ਬਰ 'ਆਪ' ਵਲੋਂ ਵੱਖ-ਵੱਖ ਜ਼ੋਨਾਂ ਲਈ ਮੀਡੀਆ ਇੰਚਾਰਜ ਤੇ ਸਕੱਤਰਾਂ ਦਾ ਐਲਾਨ