30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2025

ਡੋਨਾਲਡ ਟਰੰਪ ਨੇ ਟੈਰਿਫ ਭੁਗਤਾਨ ਸੰਬੰਧੀ ਕੀਤਾ ਟਵੀਟ

ਨਵੀਂ ਦਿੱਲੀ, 8 ਜੁਲਾਈ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਵਿਚ ਲਿਖਿਆ ਕਿ ਟੈਰਿਫ...

ਅਜੀਤ ਡੈਸਕ 08-07-2025

ਨਵੀਂ ਦਿੱਲੀ, 8 ਜੁਲਾਈ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਵਿਚ ਲਿਖਿਆ ਕਿ ਟੈਰਿਫ 1 ਅਗਸਤ, 2025 ਤੋਂ ਭੁਗਤਾਨ ਕੀਤੇ ਜਾਣੇ ਸ਼ੁਰੂ ਹੋ ਜਾਣਗੇ। ਕੋਈ ਐਕਸਟੈਂਸ਼ਨ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਪੋਸਟ ਵਿਚ ਲਿਖਿਆ ਕਿ ਕੱਲ੍ਹ ਵੱਖ-ਵੱਖ ਦੇਸ਼ਾਂ ਨੂੰ ਭੇਜੇ ਗਏ ਪੱਤਰਾਂ ਅਨੁਸਾਰ, ਅੱਜ, ਕੱਲ੍ਹ ਅਤੇ ਅਗਲੇ ਥੋੜ੍ਹੇ ਸਮੇਂ ਲਈ ਭੇਜੇ ਜਾਣ ਵਾਲੇ ਪੱਤਰਾਂ ਤੋਂ ਇਲਾਵਾ ਟੈਰਿਫ 1 ਅਗਸਤ, 2025 ਤੋਂ ਭੁਗਤਾਨ ਕੀਤੇ ਜਾਣੇ ਸ਼ੁਰੂ ਹੋ ਜਾਣਗੇ। ਇਸ ਮਿਤੀ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਕੋਈ ਬਦਲਾਅ ਨਹੀਂ ਹੋਵੇਗਾ। ਦੂਜੇ ਸ਼ਬਦਾਂ ਵਿਚ ਸਾਰੇ ਪੈਸੇ 1 ਅਗਸਤ, 2025 ਤੋਂ ਬਕਾਇਆ ਅਤੇ ਭੁਗਤਾਨਯੋਗ ਹੋਣਗੇ। ਕੋਈ ਐਕਸਟੈਂਸ਼ਨ ਨਹੀਂ ਦਿੱਤੀ ਜਾਵੇਗੀ।
 

ਪਿਛਲੀ ਖ਼ਬਰ ਲੁੱਟ ਦੀ ਨੀਅਤ ਨਾਲ ਅਣਪਛਾਤਿਆਂ ਵਲੋਂ ਗੁਰਦੁਆਰਾ ਪ੍ਰਧਾਨ 'ਤੇ ਹਮਲਾ ਅਗਲੀ ਖ਼ਬਰ ਸਰਹੱਦ 'ਤੇ ਡਿਊਟੀ ਦੌਰਾਨ ਖੂਹੀ 'ਚ ਡਿੱਗਣ ਨਾਲ ਬੀ. ਐਸ. ਐਫ. ਜਵਾਨ ਦੀ ਮੌਤ