04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2025

ਵਡੋਦਰਾ ਪੁਲ ਹਾਦਸਾ : ਮ੍ਰਿਤਕਾਂ ਦੀ ਗਿਣਤੀ 18 ਹੋਈ

ਸੂਰਤ , 10 ਜੁਲਾਈ - ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਨੇੜੇ ਹੋਏ ਪੁਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਬਚਾਅ ਟੀਮਾਂ ਨੇ ਸਵੇਰੇ ਮਹੀਸਾਗਰ ਨਦੀ ਤੋਂ 3 ਹੋਰ ਲਾਸ਼ਾਂ ਬਰਾਮਦ ਕੀਤੀਆਂ ...

ਅਜੀਤ ਡੈਸਕ 10-07-2025

ਸੂਰਤ , 10 ਜੁਲਾਈ - ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਨੇੜੇ ਹੋਏ ਪੁਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਬਚਾਅ ਟੀਮਾਂ ਨੇ ਸਵੇਰੇ ਮਹੀਸਾਗਰ ਨਦੀ ਤੋਂ 3 ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਇਕ ਰਿਪੋਰਟ ਦੇ ਅਨੁਸਾਰ, ਵਡੋਦਰਾ ਦੇ ਕੁਲੈਕਟਰ ਅਨਿਲ ਧਮੇਲੀਆ ਨੇ ਕਿਹਾ ਕਿ ਮਹੀਸਾਗਰ ਨਦੀ 'ਤੇ ਹੋਏ ਹਾਦਸੇ ਤੋਂ ਬਾਅਦ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਪਾਣੀ ਦਾ ਪੱਧਰ ਵਧਣ ਕਾਰਨ ਇਹ ਕਾਰਜ ਕੱਲ੍ਹ ਰਾਤ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਸੀ, ਪਰ ਸਵੇਰੇ 7 ਵਜੇ ਮੁੜ ਸ਼ੁਰੂ ਹੋ ਗਿਆ।

ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਸਰਗਰਮੀ ਨਾਲ ਖੋਜ ਕਾਰਜ ਚਲਾ ਰਹੀਆਂ ਹਨ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਘਟਨਾ ਦੀ ਜਾਂਚ ਲਈ ਮੁੱਖ ਇੰਜੀਨੀਅਰ-ਡਿਜ਼ਾਈਨ, ਮੁੱਖ ਇੰਜੀਨੀਅਰ-ਦੱਖਣੀ ਗੁਜਰਾਤ ਅਤੇ 2 ਨਿੱਜੀ ਪੁਲ ਨਿਰਮਾਣ ਮਾਹਰਾਂ ਵਾਲੀ ਇਕ ਤਕਨੀਕੀ ਟੀਮ ਭੇਜੀ ਹੈ।

ਪਿਛਲੀ ਖ਼ਬਰ ਭਾਰਤ ਅਤੇ ਕੁਵੈਤ ਨੇ ਮਹੱਤਵਪੂਰਨ ਦੁਵੱਲੇ ਵਿਕਾਸ ਤੇ ਪ੍ਰਵਾਸੀ ਭਲਾਈ ਲਈ ਮਾਮਲਿਆਂ 'ਤੇ ਕੀਤੀ ਚਰਚਾ ਅਗਲੀ ਖ਼ਬਰ ਦਿੱਲੀ ਹਾਈ ਕੋਰਟ ਨੇ 'ਉਦੈਪੁਰ ਫਾਈਲਜ਼' ਫਿਲਮ ਦੀ ਰਿਲੀਜ਼ 'ਤੇ ਫਿਲਹਾਲ ਲਗਾਈ ਰੋਕ