07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2025

ਪੰਜਾਬੀ ਫਿਲਮ ਸਰਬਾਲਾ ਜੀ ਦੀ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 11 ਜੁਲਾਈ (ਹਰਮਿੰਦਰ ਸਿੰਘ)-18 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਸਰਬਾਲਾ ਜੀ ਦੀ ਟੀਮ...

ਅਜੀਤ ਡੈਸਕ 11-07-2025

ਅੰਮ੍ਰਿਤਸਰ, 11 ਜੁਲਾਈ (ਹਰਮਿੰਦਰ ਸਿੰਘ)-18 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਸਰਬਾਲਾ ਜੀ ਦੀ ਟੀਮ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਫਿਲਮ ਦੀ ਸਫਲਤਾ ਦੀ ਅਰਦਾਸ ਕੀਤੀ ਗਈ। ਇਸ ਟੀਮ ਵਿਚ ਗਿੱਪੀ ਗਰੇਵਾਲ ਤੋਂ ਇਲਾਵਾ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ, ਗੁੱਗੂ ਗਿੱਲ ਵੀ ਮੌਜੂਦ ਸਨ। ਇਸ ਦੌਰਾਨ ਗੱਲਬਾਤ ਕਰਦਿਆਂ ਫਿਲਮ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਫਿਲਮ ਦੀ ਸਫਲਤਾ ਦੀ ਅਰਦਾਸ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਇਹ ਫਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆਏਗੀ। 

ਪਿਛਲੀ ਖ਼ਬਰ ਸਰਦਾਰਗੜ੍ਹ 'ਚ ਨਾਬਾਲਿਗ ਲੜਕੀ ਦਾ ਕਤਲ, 5 ਦਿਨਾਂ ਤੋਂ ਸੀ ਲਾਪਤਾ ਅਗਲੀ ਖ਼ਬਰ ਭਾਜਪਾ ਆਗੂਆਂ ਨੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ 'ਚ ਨਾਇਬ ਤਹਿਸੀਲਦਾਰ ਨੂੰ ਸੌਂਪਿਆ ਮੰਗ-ਪੱਤਰ