08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2025

'ਅਸੀਂ ਹਾਰ ਨਹੀਂ ਮੰਨੀ, ਜਲਦ ਵਾਪਸੀ ਕਰਾਂਗੇ'

ਸਰੀ (ਕੈਨੇਡਾ), 11 ਜੁਲਾਈ (ਪੀ. ਟੀ. ਆਈ.)-ਕੈਨੇਡਾ ਦੇ ਸਰੀ 'ਚ ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ ਕੈਫੇ 'ਚ ਗੋਲੀਬਾਰੀ ਤੋਂ ਇਕ ਦਿਨ ਬਾਅਦ ਕੈਫੇ ਨੇ ਇਕ ਇੰਸਟਾਗ੍ਰਾਮ ਪੋਸਟ 'ਚ ਕਿਹਾ ਕਿ ਉਹ ਸਦਮੇ ਨੂੰ ਸਹਿ ਰਹੇ ਹਨ ਪਰ ਹਿੰਸਾ ਦੇ ਵਿਰੁੱਧ..

ਅਜੀਤ ਡੈਸਕ 11-07-2025

ਕੈਪਸ ਕੈਫੇ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਬਿਆਨ
ਸਰੀ (ਕੈਨੇਡਾ), 11 ਜੁਲਾਈ (ਪੀ. ਟੀ. ਆਈ.)-ਕੈਨੇਡਾ ਦੇ ਸਰੀ 'ਚ ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ ਕੈਫੇ 'ਚ ਗੋਲੀਬਾਰੀ ਤੋਂ ਇਕ ਦਿਨ ਬਾਅਦ ਕੈਫੇ ਨੇ ਇਕ ਇੰਸਟਾਗ੍ਰਾਮ ਪੋਸਟ 'ਚ ਕਿਹਾ ਕਿ ਉਹ ਸਦਮੇ ਨੂੰ ਸਹਿ ਰਹੇ ਹਨ ਪਰ ਹਿੰਸਾ ਦੇ ਵਿਰੁੱਧ ਦ੍ਰਿੜ ਹਨ | ਕੈਫੇ ਦੀ ਟੀਮ ਨੇ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਆਪਣਾ ਬਿਆਨ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਅਸੀਂ ਇਸ ਸਦਮੇ ਨੂੰ ਸਹਿ ਰਹੇ ਹਾਂ ਪਰ ਅਸੀਂ ਹਾਰ ਨਹੀਂ ਮੰਨ ਰਹੇ ਤੇ ਜਲਦ ਵਾਪਸੀ ਕਰਾਂਗੇ | ਆਪਣੇ ਪ੍ਰਸੰਸਕਾਂ ਦਾ ਉਨ੍ਹਾਂ ਵਲੋਂ ਮਿਲੇ ਸਮਰਥਨ ਲਈ ਧੰਨਵਾਦ ਕਰਦੇ ਹੋਏ ਬਿਆਨ 'ਚ ਕਿਹਾ ਕਿ ਇਹ ਕੈਫੇ ਤੁਹਾਡੇ ਵਿਸ਼ਵਾਸ ਕਾਰਨ ਮੌਜੂਦ ਹੈ | ਆਓ ਹਿੰਸਾ ਦੇ ਵਿਰੁੱਧ ਦ੍ਰਿੜਤਾ  ਨਾਲ ਖੜ੍ਹੇ ਹੋਈਏ ਤੇ ਇਹ ਯਕੀਨੀ ਬਣਾਈਏ ਕਿ ਕੈਪਸ ਕੈਫੇ ਨਿੱਘ ਤੇ ਭਾਈਚਾਰੇ ਦਾ ਸਥਾਨ ਬਣਿਆ ਰਹੇ |

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਦੀਆਂ ਟਿਕਟਾਂ ਦੀ ਕੀਮਤ 35000 ਪੌਂਡ ਤੋਂ ਵੀ ਵੱਧ