08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2025

ਸਰਕਾਰੀ ਬੱਸ ਕੰਡਕਟਰ ਅਤੇ ਸਵਾਰੀ ਔਰਤ ਦਾ ਆਪਸ ’ਚ ਹੋਇਆ ਤਕਰਾਰ

ਬਟਾਲਾ, (ਗੁਰਦਾਸਪੁਰ), 12 ਜੁਲਾਈ (ਹਰਦੇਵ ਸਿੰਘ ਸੰਧੂ)- ਅੱਜ ਸਵੇਰੇ ਤੜਕਸਾਰ ਬਟਾਲਾ ਬੱਸ ਸਟੈਂਡ ਦੇ ਬਾਹਰ ਇਕ ਔਰਤ ਅਤੇ ਬੱਸ ਕੰਡਕਟਰ ਦਾ ਆਪਸ ਵਿਚ ਤਕਰਾਰ ਹੋ...

ਅਜੀਤ ਡੈਸਕ 12-07-2025

ਬਟਾਲਾ, (ਗੁਰਦਾਸਪੁਰ), 12 ਜੁਲਾਈ (ਹਰਦੇਵ ਸਿੰਘ ਸੰਧੂ)- ਅੱਜ ਸਵੇਰੇ ਤੜਕਸਾਰ ਬਟਾਲਾ ਬੱਸ ਸਟੈਂਡ ਦੇ ਬਾਹਰ ਇਕ ਔਰਤ ਅਤੇ ਬੱਸ ਕੰਡਕਟਰ ਦਾ ਆਪਸ ਵਿਚ ਤਕਰਾਰ ਹੋ ਗਿਆ। ਇਸ ਬਾਰੇ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬੱਸ ਵਿਚ ਇਕ ਔਰਤ ਸਵਾਰ ਸੀ, ਜਿਸ ਕੋਲ ਆਧਾਰ ਕਾਰਡ ਨਹੀਂ ਸੀ, ਉਸ ਨੂੰ ਟਿਕਟ ਲੈਣ ਲਈ ਕਿਹਾ ਤਾਂ ਉਕਤ ਔਰਤ ਬਹਿਸਬਾਜੀ ਕਰਨ ਲੱਗ ਗਈ ਅਤੇ ਬਟਾਲਾ ਬੱਸ ਸਟੈਂਡ ’ਤੇ ਉਤਰਨ ਉਪਰੰਤ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੱਸ ਨੂੰ ਅੱਗੇ ਜਾਣ ਤੋਂ ਰੋਕਣ ਲੱਗੀ।

ਕੰਡਕਟਰ ਨੇ ਦੱਸਿਆ ਕਿ ਉਕਤ ਔਰਤ ਬੇਹੋਸ਼ ਹੋ ਗਈ, ਜਿਸ ਨੂੰ 108 ਨੰਬਰ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਔਰਤ ਦਾ ਬੀ.ਪੀ. ਵੱਧ ਗਿਆ ਸੀ, ਹੁਣ ਉਸ ਦੀ ਹਾਲਤ ਸਥਿਰ ਹੈ।

ਪਿਛਲੀ ਖ਼ਬਰ ਸ਼ਰਾਬ ਦੇ ਨਸ਼ੇ ਵਿਚ ਨੌਜਵਾਨ ਦਾ ਕਤਲ ਅਗਲੀ ਖ਼ਬਰ ਰਾਜਧਾਨੀ ’ਚ ਵੱਡਾ ਹਾਦਸਾ, ਡਿੱਗੀ 4 ਮੰਜ਼ਿਲਾ ਇਮਾਰਤ