02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2025

ਕੁਝ ਦੇਰ ’ਚ ਸ਼ੁਰੂ ਹੋਵੇਗੀ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ

ਚੰਡੀਗੜ੍ਹ, 14 ਜੁਲਾਈ- ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਤੀਜਾ ਦਿਨ ਹੈ। ਸੰਭਾਵਨਾ ਹੈ ਕਿ ਸਰਕਾਰ ਅੱਜ ਬੇਅਦਬੀ ਨਾਲ ਸੰਬੰਧਿਤ ਕਾਨੂੰਨ ਦਾ ਖਰੜਾ ਪੇਸ਼ ਕਰ ਸਕਦੀ...

ਅਜੀਤ ਡੈਸਕ 14-07-2025

ਚੰਡੀਗੜ੍ਹ, 14 ਜੁਲਾਈ- ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਤੀਜਾ ਦਿਨ ਹੈ। ਸੰਭਾਵਨਾ ਹੈ ਕਿ ਸਰਕਾਰ ਅੱਜ ਬੇਅਦਬੀ ਨਾਲ ਸੰਬੰਧਿਤ ਕਾਨੂੰਨ ਦਾ ਖਰੜਾ ਪੇਸ਼ ਕਰ ਸਕਦੀ ਹੈ, ਹਾਲਾਂਕਿ ਵਿਧਾਨ ਸਭਾ ਦੇ ਏਜੰਡੇ ਵਿਚ ਇਸ ਦਾ ਕੋਈ ਜ਼ਿਕਰ ਨਹੀਂ ਹੈ। ਸੈਸ਼ਨ ਕੁਝ ਦੇਰ ਬਾਅਦ ਸ਼ੁਰੂ ਹੋਵੇਗਾ ਅਤੇ ਖਾਸ ਗੱਲ ਇਹ ਹੈ ਕਿ ਅੱਜ ਕੋਈ ਪ੍ਰਸ਼ਨ ਕਾਲ ਨਹੀਂ ਹੋਵੇਗਾ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਵਿਸ਼ੇਸ਼ ਸੈਸ਼ਨ ਵਿਚ ਪ੍ਰਸ਼ਨ ਕਾਲ ਸ਼ਾਮਿਲ ਨਹੀਂ ਹੈ।

ਸੈਸ਼ਨ ਦੀ ਸ਼ੁਰੂਆਤ ਵਿੱਚ, ਆਜ਼ਾਦ ਵਿਧਾਇਕ ਇੰਦਰ ਪ੍ਰਤਾਪ ਸਿੰਘ ਨੀਵੇਂ ਇਲਾਕਿਆਂ ਵਿਚ ਹੜ੍ਹਾਂ ਦੇ ਖ਼ਤਰੇ ਬਾਰੇ ਧਿਆਨ ਦਿਵਾਓ ਮਤਾ ਲਿਆਉਣਗੇ। ਇਸ ਤੋਂ ਬਾਅਦ, ਪੰਜਾਬ ਰਾਜ ਬੀਜ ਨਿਗਮ ਲਿਮਟਿਡ ਦੀ ਸਾਲ 2017-18 ਤੋਂ 2021-22 ਤੱਕ ਦੀ ਰਿਪੋਰਟ ਅਤੇ ਪੰਜਾਬ ਜਨਤਕ ਖਰੀਦ ਪਾਰਦਰਸ਼ਤਾ ਐਕਟ, 2019 ਦੀ ਧਾਰਾ 63 ਅਧੀਨ ਜ਼ਰੂਰੀ ਆਦੇਸ਼ ਵੀ ਵਿੱਤ ਵਿਭਾਗ ਵਲੋਂ ਪੇਸ਼ ਕੀਤੇ ਜਾ ਸਕਦੇ ਹਨ।

ਸਰਕਾਰ ਸੈਸ਼ਨ ਦੀ ਮਿਆਦ 15 ਜੁਲਾਈ ਤੱਕ ਵਧਾ ਚੁੱਕੀ ਹੈ।

ਪਿਛਲੀ ਖ਼ਬਰ ਫਾਜ਼ਿਲਕਾ ’ਚ ਮੀਂਹ ਨੇ ਤੋੜੇ ਰਿਕਾਰਡ, ਸ਼ਹਿਰ ਹੋਇਆ ਜਲਥਲ ਅਗਲੀ ਖ਼ਬਰ ਕੈਬਿਨਟ ਨੇ ਬੇਅਦਬੀ ਬਿੱਲ ਨੂੰ ਦਿੱਤੀ ਮਨਜ਼ੂਰੀ- ਤਰੁਨਪ੍ਰੀਤ ਸਿੰਘ ਸੋਂਦ