01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2025

ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਦੀ ਅਣਪਛਾਤੇ ਨੇ ਭੇਜੀ ਧਮਕੀ ਭਰੀ ਈਮੇਲ

ਅੰਮ੍ਰਿਤਸਰ, 14 ਜੁਲਾਈ-ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਦੀ ਧਮਕੀ ਆਈ ਹੈ। ਕਿਸੇ ਅਣਪਛਾਤੇ...

ਅਜੀਤ ਡੈਸਕ 14-07-2025

ਅੰਮ੍ਰਿਤਸਰ, 14 ਜੁਲਾਈ-ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਦੀ ਧਮਕੀ ਆਈ ਹੈ। ਕਿਸੇ ਅਣਪਛਾਤੇ ਨੇ ਈਮੇਲ ਭੇਜੀ ਹੈ। ਸ਼੍ਰੋਮਣੀ ਕਮੇਟੀ ਵਲੋਂ ਚੌਕਸੀ ਵਜੋਂ ਸਾਰੇ ਪ੍ਰਵੇਸ਼ ਦੁਆਰਾਂ, ਪਰਿਕਰਮਾ, ਲੰਗਰ ਤੇ ਸਰਾਵਾਂ ਤੇ ਟਾਸਕ ਫੋਰਸ ਵਲੋਂ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ। ਐਡਵੋਕੇਟ ਧਾਮੀ ਦੁਆਰਾ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। 

ਇਸ ਧਮਕੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਉਡਾਉਣ ਦੀ ਧਮਕੀ ਈਮੇਲ ਰਾਹੀਂ ਭੇਜੀ ਗਈ ਹੈ। ਇਸ ਮਾਮਲੇ ਦੀ ਸਬੰਧਤ SHO ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਨੇ ਧਮਕੀ ਦਿੱਤੀ ਹੈ ਜਾਂ ਸ਼ਰਾਰਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਜ਼ਿਆਦਾ ਨਹੀਂ ਦੱਸ ਸਕਦੇ।

 

ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ 'ਚ ਮਹੱਤਵਪੂਰਨ ਮੁੱਦਿਆਂ 'ਤੇ ਹੋਈ ਚਰਚਾ - ਸੀ.ਐਮ. ਮਾਨ ਅਗਲੀ ਖ਼ਬਰ ਸਪੈਸ਼ਲ ਸੈਸ਼ਨ ਬੁਲਾਇਆ ਪਰ ਸੈਸ਼ਨ ਦੀ ਤਿਆਰੀ ਨਹੀਂ ਕੀਤੀ - ਬਾਜਵਾ