30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਬਿਕਰਮ ਮਜੀਠੀਆ ਮਾਮਲੇ 'ਚ ਮੋਹਾਲੀ ਕੋਰਟ ਵਲੋਂ ਰੇਡ 'ਤੇ ਰੋਕ

ਚੰਡੀਗੜ੍ਹ, 15 ਜੁਲਾਈ-ਬਿਕਰਮ ਸਿੰਘ ਮਜੀਠੀਆ ਖਿਲਾਫ ਰੇਡ ਮਾਮਲੇ ਉਤੇ ਮੋਹਾਲੀ ਦੀ ਕੋਰਟ ਨੇ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਐਡਵੋਕੇਟ...

ਅਜੀਤ ਡੈਸਕ 15-07-2025

ਚੰਡੀਗੜ੍ਹ, 15 ਜੁਲਾਈ-ਬਿਕਰਮ ਸਿੰਘ ਮਜੀਠੀਆ ਖਿਲਾਫ ਰੇਡ ਮਾਮਲੇ ਉਤੇ ਮੋਹਾਲੀ ਦੀ ਕੋਰਟ ਨੇ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਬਿਕਰਮ ਮਜੀਠੀਆ ਕੇਸ ਵਿਚ ਆਈ.ਓ. ਡੀ.ਐਸ.ਪੀ. ਇੰਦਰਪਾਲ ਨੂੰ ਰੇਡ ਦੀ ਮੋਹਾਲੀ ਕੋਰਟ ਨੇ ਇਜਾਜ਼ਤ ਦਿੱਤੀ ਸੀ ਪਰ ਕੋਈ ਹੋਰ ਅਫਸਰ ਭੇਜ ਕੇ ਰੇਡ ਕੀਤੀ ਜਾ ਰਹੀ ਸੀ। ਇਹ ਬਿਲਕੁਲ ਗਲਤ ਹੈ। ਬਿਕਰਮ ਸਿੰਘ ਮਜੀਠੀਆ ਦੇ ਘਰ ਗੈਰ-ਕਾਨੂੰਨੀ ਤਰੀਕੇ ਨਾਲ ਛਾਪੇਮਾਰੀ ਕੀਤੀ ਹੈ।

ਮੋਹਾਲੀ ਕੋਰਟ ਦਾ ਹਵਾਲਾ ਦੇ ਕੇ ਇਹ ਕਾਰਵਾਈ ਕੀਤੀ ਜਾ ਰਹੀ ਸੀ ਤੇ ਮਜੀਠੀਆ ਜੀ ਨੇ ਮੋਹਾਲੀ ਕੋਰਟ ਵਿਚ ਆਰਡਰ ਦੀ ਰੀਕਾਲਿੰਗ ਦੀ ਐਪਲੀਕੇਸ਼ਨ ਲਾਈ ਹੈ। ਕੋਰਟ ਨੇ ਇਹ ਰੇਡ ਤੁਰੰਤ ਰੋਕ ਦਿੱਤੀ ਹੈ। ਜਿਥੇ-ਜਿਥੇ ਵੀ ਇਹ ਰੇਡ ਵਿਜੀਲੈਂਸ ਨੇ ਅੱਜ ਕੀਤੀ ਹੈ, ਇਹ ਬਿਲਕੁਲ ਕਾਨੂੰਨ ਨੂੰ ਛਿੱਕੇ ਉਤੇ ਟੰਗ ਕੇ ਕੀਤੀ ਗਈ ਹੈ। ਇਹ ਵਿਜੀਲੈਂਸ ਦੀ ਕਾਰਵਾਈ ਪੰਜਾਬ ਸਰਕਾਰ ਦੀ ਸ਼ਹਿ ਉਤੇ ਹੋਈ ਹੈ।     

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਾਕਾ ਕਰਨ ਦੀ ਮੁੜ ਆਈ ਧਮਕੀ ਭਰੀ ਈਮੇਲ ਅਗਲੀ ਖ਼ਬਰ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਕੀਤਾ ਨਵਾਂ ਬਣਿਆ ਨਿਕਾਸੀ ਨਾਲਾ ਢਹਿ- ਢੇਰੀ