30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਟਰੱਕ ਯੂਨੀਅਨ ਦੇ ਪੑਧਾਨ ਤੇ ਸਰਪੰਚ ਰੂਪਾ ਖੀਰਨੀਆਂ ਦੀ ਅਚਾਨਕ ਮੌਤ

ਮਾਛੀਵਾੜਾ ਸਾਹਿਬ, ਸਮਰਾਲਾ (ਲੁਧਿਆਣਾ), 22 ਜੁਲਾਈ (ਮਨੋਜ ਕੁਮਾਰ/ਗੋਪਾਲ ਸੋਫ਼ਤ)- ਟਰੱਕ ਯੂਨੀਅਨ ਮਾਛੀਵਾੜਾ ਦੇ ਨੌਜਵਾਨ ਪ੍ਰਧਾਨ ਅਤੇ ਪਿੰਡ ਖੀਰਨੀਆਂ ਦੇ ਸਰਪੰਚ ਜਗਰੂਪ....

ਅਜੀਤ ਡੈਸਕ 22-07-2025

ਮਾਛੀਵਾੜਾ ਸਾਹਿਬ, ਸਮਰਾਲਾ (ਲੁਧਿਆਣਾ), 22 ਜੁਲਾਈ (ਮਨੋਜ ਕੁਮਾਰ/ਗੋਪਾਲ ਸੋਫ਼ਤ)- ਟਰੱਕ ਯੂਨੀਅਨ ਮਾਛੀਵਾੜਾ ਦੇ ਨੌਜਵਾਨ ਪ੍ਰਧਾਨ ਅਤੇ ਪਿੰਡ ਖੀਰਨੀਆਂ ਦੇ ਸਰਪੰਚ ਜਗਰੂਪ ਸਿੰਘ ਰੂਪਾ ਖੀਰਨੀਆਂ ਦਾ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਰੂਪਾ ਖੀਰਨੀਆਂ ਸਮਰਾਲਾ ਦੇ ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਜੀਵਨ ਸਿੰਘ ਖੀਰਨੀਆਂ ਦੇ ਭਤੀਜੇ ਸਨ। ਜਗਜੀਵਨ ਸਿੰਘ ਖੀਰਨੀਆਂ ਇਨ੍ਹਾਂ ਦਿਨਾਂ ’ਚ ਪਰਿਵਾਰਕ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਵਿਦੇਸ਼ ਗਏ ਹੋਏ ਹਨ।

ਰੂਪਾ ਖੀਰਨੀਆਂ ਦਾ ਸਸਕਾਰ ਅੱਜ 22 ਜੁਲਾਈ ਨੂੰ ਸ਼ਾਮ ਉਨ੍ਹਾਂ ਦੇ ਜੱਦੀ ਪਿੰਡ ਖੀਰਨੀਆਂ (ਨੇੜੇ ਸਮਰਾਲਾ) ਵਿਖੇ ਕੀਤਾ ਜਾਵੇਗਾ। 46 ਸਾਲਾ ਜਗਰੂਪ ਸਿੰਘ ਖੀਰਨੀਆਂ ਨੇ ਬਹੁਤ ਹੀ ਛੋਟੀ ਉਮਰ ਵਿਚ ਹਲਕੇ ਦੀ ਰਾਜਨੀਤੀ ਦੇ ਨਾਲ ਨਾਲ ਕਈ ਅਹਿਮ ਜ਼ਿੰਮੇਵਾਰੀਆ ਨੂੰ ਨਿਭਾਇਆ ਤੇ ਵੱਕਾਰੀ ਅਹੁਦਿਆਂ ’ਤੇ ਆਪਣੀ ਪੈਠ ਬਣਾਈ। ਉਹ ਆਪਣੇ ਪਿੱਛੇ ਪਤਨੀ ਤੇ ਦੋ ਮਾਸੂਮ ਧੀਆਂ ਛੱਡ ਗਏ ਹਨ।

ਪਿਛਲੀ ਖ਼ਬਰ ਪਿੰਡ ਰਾਏਪੁਰ ਪੀਰ ਬਖਸ਼ਵਾਲਾ ਦੇ ਨੌਜਵਾਨ ਦਵਿੰਦਰ ਸਿੰਘ ਦੀ ਕੈਨੇਡਾ ’ਚ ਮੌਤ ਅਗਲੀ ਖ਼ਬਰ ਗੁਰਦਾਸਪੁਰ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ