02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ 2 ਦੀ ਮੌਤ, 1 ਜ਼ਖਮੀ

ਘੋਗਰਾ, 22 ਜੁਲਾਈ (ਆਰ. ਐੱਸ. ਸਲਾਰੀਆ)-ਦਸੂਹਾ ਹਾਜੀਪੁਰ ਸੜਕ ਉਤੇ ਪੈਂਦੇ ਪਿੰਡ ਘੋਗਰਾ ਦੇ ਪੈਟਰੋਲ ਪੰਪ...

ਅਜੀਤ ਡੈਸਕ 22-07-2025

ਘੋਗਰਾ, 22 ਜੁਲਾਈ (ਆਰ. ਐੱਸ. ਸਲਾਰੀਆ)-ਦਸੂਹਾ ਹਾਜੀਪੁਰ ਸੜਕ ਉਤੇ ਪੈਂਦੇ ਪਿੰਡ ਘੋਗਰਾ ਦੇ ਪੈਟਰੋਲ ਪੰਪ ਨਜ਼ਦੀਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਹਾਜੀਪੁਰ ਸਾਈਡ ਤੋਂ ਆ ਰਿਹਾ ਸੀ ਤੇ ਸੜਕ ਵਿਚਕਾਰ ਪਿਆ ਟੋਇਆ ਜੋ ਕਿ ਪਾਣੀ ਨਾਲ ਭਰਿਆ ਸੀ, ਹਨੇਰਾ ਹੋਣ ਕਰਕੇ ਟੋਏ ਦਾ ਪਤਾ ਨਹੀਂ ਲੱਗਾ ਤੇ ਪਿੱਛੇ ਆ ਰਹੇ ਅਣਪਛਾਤੇ ਦੇ ਥੱਲੇ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਸਿਵਲ ਹਸਪਤਾਲ ਦਸੂਹਾ ਵਿਖ਼ੇ ਭਰਤੀ ਕਰਵਾਇਆ। ਖਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਮੌਕੇ ਉਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਸੜਕ ਵਿਚਕਾਰ ਟੋਏ ਹੋਣ ਕਰਕੇ ਹਾਦਸਾ ਵਾਪਰਿਆ ਹੈ। ਕਾਰ ਚਾਲਕ ਗੱਡੀ ਲੈ ਕੇ ਫਰਾਰ ਹੋ ਗਿਆ।

ਪਿਛਲੀ ਖ਼ਬਰ ਸੀ.ਆਈ.ਏ. ਸਟਾਫ ਅੰਮ੍ਰਿਤਸਰ ਨੇ ਪਾਕਿਸਤਾਨ ਤੋਂ ਆਏ ਭਾਰੀ ਅਸਲੇ ਸਮੇਤ 2 ਵਿਅਕਤੀ ਕੀਤੇ ਕਾਬੂ ਅਗਲੀ ਖ਼ਬਰ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਈ-ਰਿਕਸ਼ਾ ਪਲਟਿਆ, ਇਕ ਬੱਚੇ ਸਮੇਤ 8 ਜ਼ਖਮੀ