08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2025

ਸਕਾਰਪਿਓ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਬਿਜ਼ਲੀ ਮੁਲਾਜ਼ਮ ਦੀ ਮੌਤ

ਝਬਾਲ, (ਅੰਮ੍ਰਿਤਸਰ), 24 ਜੁਲਾਈ (ਸੁਖਦੇਵ ਸਿੰਘ)- ਉਪ ਮੰਡਲ ਦਫ਼ਤਰ ਝਬਾਲ ਵਿਖੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਡਿਊਟੀ ਨੂੰ ਆ ਰਹੇ ਬਿਜਲੀ ਮੁਲਾਜ਼ਮ ਨੂੰ ਤੇਜ਼ ਰਫ਼ਤਾਰ ਸਕਾਰਪਿਓ...

ਅਜੀਤ ਡੈਸਕ 24-07-2025

ਝਬਾਲ, (ਅੰਮ੍ਰਿਤਸਰ), 24 ਜੁਲਾਈ (ਸੁਖਦੇਵ ਸਿੰਘ)- ਉਪ ਮੰਡਲ ਦਫ਼ਤਰ ਝਬਾਲ ਵਿਖੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਡਿਊਟੀ ਨੂੰ ਆ ਰਹੇ ਬਿਜਲੀ ਮੁਲਾਜ਼ਮ ਨੂੰ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਵਲੋਂ ਟੱਕਰ ਮਾਰਨ ਕਰਕੇ ਬਿਜਲੀ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੁਲਜੀਤ ਸਿੰਘ ਵਾਸੀ ਮੱਲੀਆਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਪ ਮੰਡਲ ਦਫ਼ਤਰ ਝਬਾਲ ਵਿਖੇ ਡਿਊਟੀ ’ਤੇ ਆ ਰਿਹਾ ਸੀ ਤੇ ਜਦੋਂ ਉਹ ਗੇਟ ਬਾਬਾ ਸਿਧਾਣਾ ਦੇ ਨਜ਼ਦੀਕ ਪੁੱਜਾ ਤਾਂ ਸਾਹਮਣੇ ਆ ਰਹੀ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਪੀ. ਬੀ. 11 ਸੀ. ਐਮ. 3013 ਬੇਕਾਬੂ ਹੋ ਕੇ ਮੋਟਰਸਾਈਕਲ ਵਿਚ ਆ ਵੱਜੀ, ਜਿਸ ਨਾਲ ਮੋਟਰਸਾਈਕਲ ਸਵਾਰ ਕੁਲਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਇੰਨਾਂ ਜ਼ਬਰਦਸਤ ਸੀ ਕਿ ਮੋਟਰਸਾਈਕਲ ਦੇ ਦੇ ਟੋਟੇ ਹੋ ਗਏ।

 

 

 

ਪਿਛਲੀ ਖ਼ਬਰ ਦੁਕਾਨਦਾਰਾਂ ਨੇ ਮੌੜ ਮੰਡੀ ਦੇ ਰਾਮਪੁਰਾ ਫੂਲ ਕੈਂਚੀਆਂ ਤੇ ਚੰਡੀਗੜ੍ਹ ਬਠਿੰਡਾ ਹਾਈਵੇ ਕੀਤਾ ਜਾਮ ਅਗਲੀ ਖ਼ਬਰ ਨਸ਼ਾ ਤਸਕਰ ਦੇ ਘਰ ਚੱਲਿਆ ਪੀਲਾ ਪੰਜਾ