26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਡਾਕਟਰਾਂ ਵਲੋਂ ਸਿਹਤ ਸੁਵਿਧਾਵਾਂ ਠੱਪ ਕਰਨ ਦੀ ਚਿਤਾਵਨੀ

ਸੰਗਰੂਰ, 1 ਸੰਤਬਰ ( ਦਮਨਜੀਤ ਸਿੰਘ )- ਸਿਵਲ ਹਸਪਤਾਲ ਭਵਾਨੀਗੜ੍ਹ ੱਚ ਤਾਇਨਾਤ ਡਾ. ਵਿਕਰਮਪਾਲ ਸਿੰਘ ਦੀ ਹਸਪਤਾਲ ਵਿਚਲੀ ਰਿਹਾਇਸ਼ ਅੰਦਰ ਬੀਤੀ ਰਾਤ ਕੁਝ ਲੁਟੇਰਿਆਂ ਵਲੋਂ ਦਾਖ਼ਲ ਹੋ ਕੇ ਤੇਜ਼ਧਾਰ...

ਅਜੀਤ ਡੈਸਕ 01-09-2025

ਸੰਗਰੂਰ, 1 ਸੰਤਬਰ ( ਦਮਨਜੀਤ ਸਿੰਘ )- ਸਿਵਲ ਹਸਪਤਾਲ ਭਵਾਨੀਗੜ੍ਹ ੱਚ ਤਾਇਨਾਤ ਡਾ. ਵਿਕਰਮਪਾਲ ਸਿੰਘ ਦੀ ਹਸਪਤਾਲ ਵਿਚਲੀ ਰਿਹਾਇਸ਼ ਅੰਦਰ ਬੀਤੀ ਰਾਤ ਕੁਝ ਲੁਟੇਰਿਆਂ ਵਲੋਂ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਡਾਕਟਰ ਉੱਤੇ ਹਮਲੇ ਦੇ ਨਾਲ- ਨਾਲ ਕੀਤੀ ਗਈ ਲੁੱਟ ਦੀ ਘਟਨਾ ਉਪਰੰਤ ਰੋਸ ਵਿਚ ਆਏ ਪੀ.ਸੀ.ਐਮ.ਐਸ. ਅਤੇ ਆਈ.ਐਮ.ਏ. ਦੇ ਆਗੂਆਂ ਵਲੋਂ ਸਿਹਤ ਸੇਵਾਵਾਂ ਨੂੰ ਠੱਪ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ । ਜਥੇਬੰਦੀ ਦੇ ਪ੍ਰਧਾਨ ਡਾ. ਇੰਦਰਮਨਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਦੋਹਾਂ ਜਥੇਬੰਦੀਆਂ ਦੀ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਗਿਆ ਹੈ ਕਿ ਹੇਕਰ ਘਟਨਾ ਤੋਂ 24 ਘੰਟਿਆ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੂਰੇ ਜ਼ਿਲ੍ਹੇ ਅੰਦਰ ਐਮਰਜੇਂਸੀ ਸਮੇਤ ਸਾਰੀਆਂ ਸਰਕਾਰੀ ਸਿਹਤ ਸੇਵਾਵਾਂ ਠੱਪ ਕਰ ਦਿੱਤੀਆਂ ਜਾਣਗੀਆਂ ।

ਪਿਛਲੀ ਖ਼ਬਰ ਜ਼ਿਆਦਾ ਮੀਂਹ ਕਾਰਨ ਭਲੂਰ ਵਿਖੇ ਕਮਰੇ ਦੀ ਛੱਤ ਡਿੱਗੀ ਅਗਲੀ ਖ਼ਬਰ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਘੱਟ