28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਗਾਜੀਪੁਰ ਦੇ ਸਾਹਮਣੇ ਭਾਖੜਾ ਨਹਿਰ 'ਚ ਪਿਆ 70 ਫੁੱਟ ਚੌੜਾ ਪਾੜ

ਰੂਪਨਗਰ/ਭਰਤਗੜ੍ਹ, 1 ਸਤੰਬਰ (ਜਸਬੀਰ ਸਿੰਘ ਬਾਵਾ)-ਅੱਜ ਕਰੀਬ ਸਵਾ ਤਿੰਨ ਵਜੇ ਜ਼ਿਲ੍ਹਾ ਰੂਪਨਗਰ ਦੇ ਪਿੰਡ...

ਅਜੀਤ ਡੈਸਕ 01-09-2025

ਰੂਪਨਗਰ/ਭਰਤਗੜ੍ਹ, 1 ਸਤੰਬਰ (ਜਸਬੀਰ ਸਿੰਘ ਬਾਵਾ)-ਅੱਜ ਕਰੀਬ ਸਵਾ ਤਿੰਨ ਵਜੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਗਾਜੀਪੁਰ ਦੇ ਸਾਹਮਣੇ ਭਾਖੜਾ ਨਹਿਰ 'ਚ ਕਰੀਬ 70 ਫੁੱਟ ਚੌੜਾ ਪਾੜ ਪੈ ਗਿਆ। ਨਤੀਜੇ ਵਜੋਂ ਸਤਲੁਜ ਯਮੁਨਾ ਲਿੰਕ ਨਹਿਰ ਵਾਲੇ ਪਾਸੇ ਉਕਤ ਨਹਿਰ ਦੀ ਪਟੜੀ ਨੂੰ ਖੋਰੇ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਸਥਾਨਕ ਸਰਪੰਚ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਉਕਤ ਪਾੜ ਦੀ ਇਤਲਾਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਦਿੱਤੀ ਗਈ ਸੀ। ਇੰਚਾਰਜ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਸੈਣੀ ਭਲਾਈ ਬੋਰਡ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ ਨੇ ਵੀ ਮੌਕੇ 'ਤੇ ਪੁੱਜ ਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜਾਣਕਾਰੀ ਦਿੱਤੀ ਪਰ ਅਜੇ ਤੱਕ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਮੁਲਾਜ਼ਮ, ਕਾਮੇ ਜਾਂ ਅਧਿਕਾਰੀ ਗਾਜੀਪੁਰ 'ਚ ਪਾੜ ਵਾਲੀ ਥਾਂ 'ਤੇ ਨਹੀਂ ਪੁੱਜੇ। 

ਪਿਛਲੀ ਖ਼ਬਰ ਡੀ.ਸੀ. ਸਮੇਤ ਸਮੁੱਚੇ ਸਿਵਲ ਪ੍ਰਸ਼ਾਸਨ ਵਲੋਂ ਬੜੂ ਸਾਹਿਬ ਟਰੱਸਟ ਦੁਆਰਾ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਸਹਾਇਤਾ ਦੀ ਸ਼ਲਾ... ਅਗਲੀ ਖ਼ਬਰ ਜ਼ਿਲ੍ਹੇ ਦੀਆਂ 3 ਸਬ-ਡਵੀਜ਼ਨਾਂ ਦੇ 115 ਪਿੰਡ ਹੜ੍ਹ ਦੀ ਮਾਰ ਹੇਠ, 37 ਹਜ਼ਾਰ ਏਕੜ ਤੋਂ ਵੱਧ ਫ਼ਸਲਾਂ ਹੋਈਆਂ ਬਰਬਾਦ