01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅਦਾਲਤੀ ਕੰਪਲੈਕਸ ਦੀ ਬੇਸਮੈਂਟ 'ਚ ਭਰਿਆ ਪਾਣੀ

ਜਲੰਧਰ, 2 ਸਤੰਬਰ (ਚੰਦੀਪ ਭੱਲਾ)-ਜਿਥੇ ਇਕ ਪਾਸੇ ਭਾਰੀ ਬਰਸਾਤ ਕਾਰਨ ਪੂਰਾ ਸ਼ਹਿਰ ਜਲਥਲ...

ਅਜੀਤ ਡੈਸਕ 02-09-2025

ਜਲੰਧਰ, 2 ਸਤੰਬਰ (ਚੰਦੀਪ ਭੱਲਾ)-ਜਿਥੇ ਇਕ ਪਾਸੇ ਭਾਰੀ ਬਰਸਾਤ ਕਾਰਨ ਪੂਰਾ ਸ਼ਹਿਰ ਜਲਥਲ ਹੋਇਆ ਪਿਆ ਹੈ, ਉਥੇ ਨਾਲ ਹੀ ਦੂਜੇ ਪਾਸੇ ਅੱਜ ਅਦਾਲਤੀ ਕੰਪਲੈਕਸ ਦੀ ਪਾਰਕਿੰਗ 'ਚ ਵੀ ਬਾਰਿਸ਼ ਦਾ ਪਾਣੀ ਭਰ ਗਿਆ ਤੇ ਨਾਲ ਹੀ ਬੇਸਮੈਂਟ ਵਿਚ ਵੀ ਪਾਣੀ ਭਰ ਗਿਆ, ਜਿਸ ਕਰਕੇ ਸਾਰੇ ਕੰਪਲੈਕਸ ਦੀ ਬਿਜਲੀ ਲਿਫਟਾਂ ਬੰਦ ਕਰਨੀਆਂ ਪਈਆਂ ਤਾਂ ਕਿ ਭਰੇ ਹੋਏ ਪਾਣੀ ਕਰਕੇ ਕੋਈ ਹਾਦਸਾ ਨਾ ਹੋ ਸਕੇ। ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਵੀ ਪਾਣੀ ਭਰੇ ਹੋਣ ਕਰਕੇ ਲੋਕ ਅਤੇ ਵਕੀਲ ਕੱਢ ਨਹੀਂ ਸਕੇ। ਇਸ ਕਰਕੇ ਅੱਜ ਅਦਾਲਤੀ ਕੰਪਲੈਕਸ ਭਰੇ ਹੋਏ ਪਾਣੀ ਕਰਕੇ ਵਕੀਲਾਂ ਵਲੋਂ ਨੋ ਵਰਕ ਡੇ ਦਾ ਐਲਾਨ ਕਰ ਦਿੱਤਾ ਗਿਆ, ਜਿਸ ਕਰਕੇ ਅੱਜ ਦੂਜੇ ਦਿਨ ਵੀ ਸਾਰਾ ਦਿਨ ਕੰਮਕਾਜ ਠੱਪ ਰਿਹਾ। 

ਪਿਛਲੀ ਖ਼ਬਰ ਅਕਾਲ ਅਕੈਡਮੀ ਬੜੂ ਸਾਹਿਬ ਵਲੋਂ ਪੰਜਾਬ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜ ਜਾਰੀ ਅਗਲੀ ਖ਼ਬਰ ਡੀ.ਸੀ. ਜਲੰਧਰ ਵਲੋਂ ਦੁਕਾਨਦਾਰਾਂ ਨੂੰ ਜ਼ਰੂਰੀ ਵਸਤਾਂ ਦੀ ਜਮ੍ਹਾਖੋਰੀ ਤੇ ਵੱਧ ਕੀਮਤ ਵਸੂਲਣ 'ਤੇ ਚਿਤਾਵਨੀ