03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਖਨੌਰੀ ਵਿਖੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਟੱਪਿਆ

ਖਨੌਰੀ, 2 ਸਤੰਬਰ (ਬਲਵਿੰਦਰ ਸਿੰਘ ਥਿੰਦ)-ਪਿਛਲੇ ਕਈ ਦਿਨਾਂ ਤੋਂ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ...

ਅਜੀਤ ਡੈਸਕ 02-09-2025

ਖਨੌਰੀ, 2 ਸਤੰਬਰ (ਬਲਵਿੰਦਰ ਸਿੰਘ ਥਿੰਦ)-ਪਿਛਲੇ ਕਈ ਦਿਨਾਂ ਤੋਂ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਰਸਾਤ ਕਾਰਨ ਜਿਥੇ ਸੂਬੇ ਦੇ 10-12 ਜ਼ਿਲਿਆਂ ਵਿਚ ਵੱਡੇ ਪੱਧਰ ਟਤੇ ਹੜ੍ਹ ਆਏ ਹੋਏ ਹਨ, ਉਥੇ ਹੀ ਅੱਜ ਖਨੌਰੀ ਕੋਲੋਂ ਲੰਘਦੇ ਘੱਗਰ ਦਰਿਆ ਵਿਚ ਬਰਸਾਤਾਂ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 748 ਫੁੱਟ ਤੋਂ ਉੱਪਰ ਟੱਪ ਗਿਆ ਹੈ। ਸਮਾਚਾਰ ਲਿਖੇ ਜਾਣ ਵੇਲੇ ਤੱਕ ਖਨੌਰੀ ਸਥਿਤ ਭਾਖੜਾ ਨਹਿਰ ਅਤੇ ਘੱਗਰ ਦਰਿਆ ਦੇ ਪੁਲ ਆਰ ਡੀ -460 ਉਤੇ ਲੱਗੇ ਮਾਪਦੰਡ ਅਨੁਸਾਰ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ 748.1 ਫੁੱਟ ਉਤੇ ਚੱਲ ਰਿਹਾ ਸੀ। ਜੋ ਕਿ ਸਾਰਾ ਦਿਨ ਥੋੜ੍ਹਾ-ਥੋੜ੍ਹਾ ਕਰਕੇ ਵਧਦਾ ਰਿਹਾ ਅਤੇ ਆਖਿਰ ਸ਼ਾਮ ਵੇਲੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ, ਜਿਸ ਕਰਕੇ ਸਬ-ਡਵੀਜ਼ਨ ਮੂਨਕ ਅਤੇ ਸਬ-ਡਵੀਜ਼ਨ ਪਾਤੜਾਂ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਵਿਚ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਦਾ ਡਰ ਸਤਾਉਣ ਲੱਗਾ ਹੈ। 

ਪਿਛਲੀ ਖ਼ਬਰ ਕਰਨਾਲ ਨਗਰ ਨਿਗਮ ਦੀ ਮੇਅਰ ਰੇਣੂ ਬਾਲਾ ਗੁਪਤਾ ਅਖਿਲ ਭਾਰਤੀ ਮਹਾਪੌਰ ਪ੍ਰੀਸ਼ਦ ਦੀ ਸਰਬਸੰਮਤੀ ਨਾਲ ਕੌਮੀ ਪ੍ਰਧਾਨ ਚੁਣੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਵੰਡਿਆ