05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਵਿਧਾਇਕ ਪਠਾਣਮਾਜਰਾ ਤੇ ਪੁਲਿਸ ਵਿਚਕਾਰ ਮੁਠਭੇੜ ਮਾਮਲਾ: ਵੀਡੀਓ ਵਾਇਰਲ, ਪੁਲਿਸ 'ਤੇ ਗੰਭੀਰ ਦੋਸ਼ ਲਾਏ

ਸਨੌਰ, 3 ਸਤੰਬਰ (ਗੀਤਵਿੰਦਰ ਸਿੰਘ ਸੋਖਲ)-ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ...

ਅਜੀਤ ਡੈਸਕ 03-09-2025

ਸਨੌਰ, 3 ਸਤੰਬਰ (ਗੀਤਵਿੰਦਰ ਸਿੰਘ ਸੋਖਲ)-ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਪਟਿਆਲਾ ਪੁਲਿਸ ਵਿਚਕਾਰ ਬੀਤੇ ਦਿਨ ਹੋਈ ਮੁਠਭੇੜ ਦੇ ਮਾਮਲੇ ਨੇ ਨਵਾਂ ਰੁਖ ਧਾਰ ਲਿਆ ਹੈ। ਇਸ ਘਟਨਾ ਤੋਂ ਬਾਅਦ ਵਿਧਾਇਕ ਪਠਾਣਮਾਜਰਾ ਨੇ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੀ ਵੀਡੀਓ ਵਿਚ ਕਈ ਗੰਭੀਰ ਦੋਸ਼ ਲਗਾਏ ਹਨ। ਵੀਡੀਓ ਵਿਚ ਪਠਾਣਮਾਜਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਸੂਤਰਾਂ ਰਾਹੀਂ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ ਕਿ ਉਨ੍ਹਾਂ ਦਾ ਐਨਕਾਊਂਟਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਕਾਰਨ ਉਨ੍ਹਾਂ ਨੇ ਮੌਕੇ ਤੋਂ ਖੁਦ ਨੂੰ ਬਚਾਉਂਦੇ ਹੋਏ ਹਟਾ ਲਿਆ।

ਉਨ੍ਹਾਂ ਦਾ ਦਾਅਵਾ ਹੈ ਕਿ ਪਟਿਆਲਾ ਪੁਲਿਸ ਨਾ ਸਿਰਫ਼ ਝੂਠੇ ਬਿਆਨ ਦੇ ਰਹੀ ਹੈ ਸਗੋਂ ਉਨ੍ਹਾਂ ਉੱਤੇ ਸਿੱਧਾ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਵੀਡੀਓ ਵਿਚ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕਾਬੂ ਕਰਨ ਲਈ ਲਗਭਗ 8 ਤੋਂ 10 ਐਸ.ਪੀ., 8 ਤੋਂ 10 ਡੀ.ਐਸ.ਪੀ. ਅਤੇ 400 ਤੋਂ 500 ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਸਨ। 

ਪਿਛਲੀ ਖ਼ਬਰ 350 ਸਾਲਾ ਸ਼ਤਾਬਦੀ: ਨਗਰ ਕੀਰਤਨ ਦੇ ਦੇਰ ਰਾਤ ਲਖਨਊ ਪੁੱਜਣ ਸਮੇਂ ਸੰਗਤਾਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਮੀਂਹ ਕਰਕੇ ਖੜ੍ਹੀ ਸਕਾਰਪੀਓ 'ਤੇ ਡਿੱਗਿਆ ਦਰੱਖਤ, ਬੱਚਾ ਮਾਮੂਲੀ ਜ਼ਖਮੀ