16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮੁੱਖ ਮੰਤਰੀ ਦਾ ਹਾਲ ਜਾਨਣ ਹਸਪਤਾਲ ਪੁੱਜੇ ਮਨੀਸ਼ ਸਿਸੋਦੀਆ ਤੇ ਸੰਜੀਵ ਅਰੋੜਾ

ਐਸ.ਏ.ਐਸ. ਨਗਰ, 6 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਬੀਤੀ ਰਾਤ ਤੋਂ ਮੋਹਾਲੀ ਫੋਰਟਿਸ ਹਸਪਤਾਲ ਵਿਚ ਦਾਖਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਚਾਲ ਜਾਨਣ ਲਈ ਆਪ....

ਅਜੀਤ ਡੈਸਕ 06-09-2025

ਐਸ.ਏ.ਐਸ. ਨਗਰ, 6 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ਬੀਤੀ ਰਾਤ ਤੋਂ ਮੋਹਾਲੀ ਫੋਰਟਿਸ ਹਸਪਤਾਲ ਵਿਚ ਦਾਖਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਚਾਲ ਜਾਨਣ ਲਈ ਆਪ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸ਼ੋਧੀਆ ਅਤੇ ਕੈਬਿਨਟ ਮੰਤਰੀ ਸੰਜੀਵ ਅਰੋੜਾ ਅੱਜ ਹਸਪਤਾਲ ਵਿਚ ਪਹੁੰਚੇ। ਮੁੱਖ ਮੰਤਰੀ ਦਾ ਹਾਲ ਚਾਲ ਜਾਣਨ ਉਪਰੰਤ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਵੰਤ ਸਿੰਘ ਮਾਨ ਪਿਛਲੇ ਦੋ ਤਿੰਨ ਦਿਨਾਂ ਤੋਂ ਸਿਹਤ ਖਰਾਬ ਕਾਰਨ ਘਰ ਵਿਚ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਕਿ ਬੀਤੀ ਰਾਤ ਪਲਸ ਰੇਟ ਘੱਟ ਜਾਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਲਿਆਂਦਾ ਗਿਆ ਪਰ ਹੁਣ ਉਨ੍ਹਾਂ ਦਾ ਪਲਸ ਰੇਟ ਠੀਕ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਅਨੁਸਾਰ ਉਨ੍ਹਾਂ ਨੂੰ ਇਕ ਦੋ ਦਿਨ ਹੋਰ ਹਸਪਤਾਲ ਦੇ ਵਿਚ ਇਲਾਜ ਲਈ ਰੱਖਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਉਹ ਠੀਕ ਹੋਣ ਤੋਂ ਬਾਅਦ ਪੰਜਾਬ ਦੇ ਹੜ੍ਹ ਪੀੜਤਾਂ ਕੋਲ ਜਾ ਕੇ ਉਨ੍ਹਾਂ ਦਾ ਹਾਲ ਚਾਲ ਜਾਣਣਗੇ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਮੁੱਖ ਮੰਤਰੀ ਸਰੀਰਕ ਤੌਰ ’ਤੇ ਬਿਮਾਰ ਹਨ ਪਰ ਉਨ੍ਹਾਂ ਦਾ ਧਿਆਨ ਹੜ੍ਹ ਪੀੜਤਾਂ ਵੱਲ ਹੀ ਹੈ।

ਪਿਛਲੀ ਖ਼ਬਰ ਰਾਸ਼ਟਰਪਤੀ ਟਰੰਪ ਦੀਆਂ ਭਾਵਨਾਵਾਂ ਦੀ ਦਿਲੋਂ ਕਰਦਾ ਹਾਂ ਕਦਰ- ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ ਤੋਂ ਮੰਗੂਵਾਲ ਨਜ਼ਦੀਕ ਖੱਡ ’ਚ ਡਿੱਗੀ ਐਂਬੂਲੈਂਸ, 3 ਦੀ ਮੌਤ