16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਘੱਗਰ ਦਰਿਆ ’ਤੇ ਹੜ੍ਹਾਂ ਦਾ ਖ਼ਤਰਾ ਵਧਿਆ

ਸਮਾਣਾ, (ਪਟਿਆਲਾ), 6 ਸਤੰਬਰ (ਸਾਹਿਬ ਸਿੰਘ)- ਪੰਜਾਬ ਅਤੇ ਹਰਿਆਣਾ ਦੀ ਹੱਦ ਨੇੜਿਓਂ ਲੰਘਦੇ ਘੱਗਰ ਦਰਿਆ ’ਤੇ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ। ਬੀਤੇ ਕੱਲ੍ਹ ਨਾਲੋਂ ਘੱਗਰ ਦਰਿਆ....

ਅਜੀਤ ਡੈਸਕ 06-09-2025

ਸਮਾਣਾ, (ਪਟਿਆਲਾ), 6 ਸਤੰਬਰ (ਸਾਹਿਬ ਸਿੰਘ)- ਪੰਜਾਬ ਅਤੇ ਹਰਿਆਣਾ ਦੀ ਹੱਦ ਨੇੜਿਓਂ ਲੰਘਦੇ ਘੱਗਰ ਦਰਿਆ ’ਤੇ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ। ਬੀਤੇ ਕੱਲ੍ਹ ਨਾਲੋਂ ਘੱਗਰ ਦਰਿਆ ਚੜ੍ਹਾਈ ਵਿਚ ਹੈ। ਘੱਗਰ ਪੁਲ ਹਰਚੰਦਪੁਰਾ ’ਤੇ ਡਿਊਟੀ ਅਫ਼ਸਰ ਕਮ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਮਾਣਾ ਗੁਰਮੀਤ ਸਿੰਘ ਅਤੇ ਪੰਚਾਇਤ ਅਫ਼ਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਰਾਤ ਭਰ ਘੱਗਰ ਦਰਿਆ ਵਿਚ 4-5 ਇੰਚ ਚੜ੍ਹਾਅ ਨੋਟ ਕੀਤਾ ਗਿਆ ਹੈ। ਅਜੇ ਤੱਕ ਪੰਜਾਬ ਵਾਲੇ ਪਾਸੇ ਘੱਗਰ ਸੁਰੱਖਿਅਤ ਹੈ ਪਰ ਕਈ ਥਾਵਾਂ ਤੋਂ ਘੱਗਰ ਉੱਛਲਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਲੋਕਾਂ ਵਿਚ ਘਬਰਾਹਟ ਪਾਈ ਜਾ ਰਹੀ ਹੈ। ਇਲਾਕੇ ਵਿਚ ਦਰਮਿਆਨੀ ਵਰਖਾ ਸਵੇਰ ਤੋਂ ਜਾਰੀ ਹੈ।

ਪਿਛਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਨੂੰ ਕਰਨ ਦਵੇ ਦਰਿਆਵਾਂ ਦੀ ਸਫ਼ਾਈ- ਹਰਦੀਪ ਸਿੰਘ ਮੁੰਡੀਆ/ਗੁਰਮੀਤ ਸਿੰਘ ਖੁਡੀਆ ਅਗਲੀ ਖ਼ਬਰ ਮੁੱਖ ਮੰਤਰੀ ਸਾਹਿਬ ਦੇ ਠੀਕ ਹੋਣ ਤੋਂ ਬਾਅਦ ਹੜ੍ਹ ਪੀੜਤਾਂ ਲਈ ਐਲਾਨਿਆ ਜਾਵੇਗਾ ਮੁਆਵਜ਼ਾ- ਚੀਮਾ/ਅਮਨ ਅਰੋੜਾ