23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2025

ਅੱਜ ਹੋ ਸਕਦੈ ਬਿਹਾਰ ਚੋਣਾਂ ਤੇ ਤਰਨਤਾਰਨ ਜ਼ਿਮਨੀ ਚੋਣ ਦਾ ਐਲਾਨ

ਨਵੀਂ ਦਿੱਲੀ, 6 ਅਕਤੂਬਰ- ਚੋਣ ਕਮਿਸ਼ਨ ਵਲੋਂ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਤਰਨਤਾਰਨ ਉਪ ਚੋਣ ਦੀਆਂ ਤਰੀਕਾਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਅੱਜ ਸ਼ਾਮ 4 ਵਜੇ ਦਿੱਲੀ ਦੇ...

ਅਜੀਤ ਡੈਸਕ 06-10-2025

ਨਵੀਂ ਦਿੱਲੀ, 6 ਅਕਤੂਬਰ- ਚੋਣ ਕਮਿਸ਼ਨ ਵਲੋਂ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਤਰਨਤਾਰਨ ਉਪ ਚੋਣ ਦੀਆਂ ਤਰੀਕਾਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਅੱਜ ਸ਼ਾਮ 4 ਵਜੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਇਕ ਪ੍ਰੈਸ ਕਾਨਫ਼ਰੰਸ ਬੁਲਾਈ ਗਈ ਹੈ। ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।

ਚੋਣ ਪ੍ਰਕਿਰਿਆ 22 ਨਵੰਬਰ 2025 ਤੱਕ ਪੂਰੀ ਹੋ ਜਾਣੀ ਚਾਹੀਦੀ ਹੈ। ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਬਿਹਾਰ ਵਿਚ ਛੱਠ ਤੋਂ ਬਾਅਦ ਵੋਟਿੰਗ ਕਰਵਾਉਣ ਦੀ ਬੇਨਤੀ ਕੀਤੀ ਹੈ। ਰਾਜ ਵਿਚ ਵੋਟਿੰਗ ਦੋ ਪੜਾਵਾਂ ਵਿਚ ਹੋ ਸਕਦੀ ਹੈ।

2020 ਵਿਚ ਬਿਹਾਰ ਚੋਣਾਂ ਤਿੰਨ ਪੜਾਵਾਂ ਵਿਚ ਹੋਈਆਂ ਸਨ। ਵੋਟਿੰਗ 20 ਅਕਤੂਬਰ ਤੋਂ 7 ਨਵੰਬਰ ਤੱਕ ਹੋਈ। ਨਤੀਜੇ 10 ਨਵੰਬਰ ਨੂੰ ਐਲਾਨੇ ਗਏ। 2015 ਵਿਚ ਵੋਟਿੰਗ ਪੰਜ ਪੜਾਵਾਂ ਵਿਚ ਹੋਈ। ਵੋਟਿੰਗ 12 ਅਕਤੂਬਰ ਤੋਂ 5 ਨਵੰਬਰ ਤੱਕ ਹੋਈ। ਚੋਣ ਨਤੀਜੇ 8 ਨਵੰਬਰ ਨੂੰ ਐਲਾਨੇ ਗਏ।

ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਨੇ ਬਿਹਾਰ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਐਤਵਾਰ ਨੂੰ ਪਟਨਾ ਵਿਚ ਇਕ ਪ੍ਰੈਸ ਕਾਨਫ਼ਰੰਸ ਕੀਤੀ ਸੀ।

ਪਿਛਲੀ ਖ਼ਬਰ ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵਧਿਆ ਅਗਲੀ ਖ਼ਬਰ ਫੈਕਟਰੀ ’ਚ ਲੱਗੀ ਭਿਆਨਕ ਅੱਗ