23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2025

ਅੱਡਾ ਝੁੰਗੀਆਂ ਬੀਣੇਵਾਲ 'ਚ ਚੱਲੀ ਗੋਲੀ

ਬੀਣੇਵਾਲ, (ਹੁਸ਼ਿਆਰਪੁਰ), 6 ਅਕਤੂਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਅੱਡਾ ਝੁੰਗੀਆਂ (ਬੀਣੇਵਾਲ) ਵਿਚ ਅੱਜ ਬਾਅਦ...

ਅਜੀਤ ਡੈਸਕ 06-10-2025

ਬੀਣੇਵਾਲ, (ਹੁਸ਼ਿਆਰਪੁਰ), 6 ਅਕਤੂਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਅੱਡਾ ਝੁੰਗੀਆਂ (ਬੀਣੇਵਾਲ) ਵਿਚ ਅੱਜ ਬਾਅਦ ਦੁਪਹਿਰ 2:14 ਵਜੇ ਦੋ ਬਾਈਕ ਸਵਾਰ ਨਕਾਬਪੋਸ਼ ਨੌਜਵਾਨਾਂ ਵਲੋਂ ਇਕ ਦੁਕਾਨ ਉਤੇ ਸ਼ਰੇਆਮ ਗੋਲੀ ਚਲਾਈ ਗਈ। ਗੋਲੀ ਦੁਕਾਨ ਅੱਗੇ ਖੜ੍ਹੀ ਗਾਹਕ ਦੀ ਆਲਟੋ ਕਾਰ ਦੇ ਸੱਜੇ ਪਾਸੇ ਪਿਛਲੀ ਖਿੜਕੀ ਦੇ ਸ਼ੀਸ਼ੇ ਉਤੇ ਲੱਗੀ, ਜਿਸ ਨਾਲ ਸ਼ੀਸ਼ਾ ਚੂਰ-ਚੂਰ ਹੋ ਗਿਆ। ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ਉਤੇ ਐੱਸ. ਐਚ. ਓ. ਗੜ੍ਹਸ਼ੰਕਰ ਗਗਨਦੀਪ ਸਿੰਘ ਸੇਖੋਂ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਜਾਇਜ਼ੀ ਲਿਆ। ਉਨ੍ਹਾਂ ਕਿਹਾ ਕਿ ਸਿਰਫ ਇਕ ਗੋਲੀ ਚਲੀ ਹੈ ਪਰ ਮੌਕੇ ਉਤੇ ਗੋਲੀ ਦਾ ਖੋਲ ਨਹੀਂ ਮਿਲਿਆ। ਐੱਸ. ਪੀ. ਡੀ. ਮੁਕੇਸ਼ ਕੁਮਾਰ ਵੀ ਪਹੁੰਚ ਗਏ ਹਨ। ਘਟਨਾਂ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। 

ਪਿਛਲੀ ਖ਼ਬਰ ਤਿੰਨ ਮੈਡੀਕਲ ਸਟੋਰਾਂ 'ਤੇ ਚੈਕਿੰਗ ਦੌਰਾਨ ਨਿਕਲੀਆਂ ਖਾਮੀਆਂ ਅਗਲੀ ਖ਼ਬਰ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਫੁੱਲਾਂ ਦੀ ਸਜਾਵਟ ਆਰੰਭ