24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2025

ਰਾਜਸਥਾਨ: 2 ਘੰਟਿਆਂ ’ਚ ਫਟੇ 200 ਸਿਲੰਡਰ

ਜੈਪੁਰ, 8 ਅਕਤੂਬਰ- ਬੀਤੀ ਰਾਤ ਜੈਪੁਰ-ਅਜਮੇਰ ਹਾਈਵੇਅ ’ਤੇ ਇਕ ਕੈਮੀਕਲ ਟੈਂਕਰ ਦੀ ਐਲ.ਪੀ.ਜੀ. ਸਿਲੰਡਰਾਂ ਨਾਲ ਭਰੇ ਇਕ ਟਰੱਕ ਨਾਲ ਟੱਕਰ ਹੋ ਗਈ। ਇਸ ਨਾਲ ਟੈਂਕਰ ਦੇ ਕੈਬਿਨ ਵਿਚ....

ਅਜੀਤ ਡੈਸਕ 08-10-2025

ਜੈਪੁਰ, 8 ਅਕਤੂਬਰ- ਬੀਤੀ ਰਾਤ ਜੈਪੁਰ-ਅਜਮੇਰ ਹਾਈਵੇਅ ’ਤੇ ਇਕ ਕੈਮੀਕਲ ਟੈਂਕਰ ਦੀ ਐਲ.ਪੀ.ਜੀ. ਸਿਲੰਡਰਾਂ ਨਾਲ ਭਰੇ ਇਕ ਟਰੱਕ ਨਾਲ ਟੱਕਰ ਹੋ ਗਈ। ਇਸ ਨਾਲ ਟੈਂਕਰ ਦੇ ਕੈਬਿਨ ਵਿਚ ਅੱਗ ਲੱਗ ਗਈ, ਜੋ ਕਿ ਜਲਣਸ਼ੀਲ ਰਸਾਇਣਾਂ ਨਾਲ ਭਰਿਆ ਹੋਇਆ ਸੀ, ਜਿਸ ਕਾਰਨ ਸਿਲੰਡਰ ਫਟ ਗਏ। ਇਹ ਹਾਦਸਾ ਡੂਡੂ (ਜੈਪੁਰ) ਦੇ ਮੋਖਮਪੁਰਾ ਨੇੜੇ ਵਾਪਰਿਆ।

ਇਕ ਤੋਂ ਬਾਅਦ ਇਕ 200 ਸਿਲੰਡਰ ਫਟ ਗਏ ਤੇ ਕੁਝ 500 ਮੀਟਰ ਦੂਰ ਖੇਤਾਂ ਵਿਚ ਜਾ ਡਿੱਗੇ। ਧਮਾਕਿਆਂ ਦੀ ਆਵਾਜ਼ 10 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਸਿਲੰਡਰ ਲਗਭਗ ਦੋ ਘੰਟੇ ਤੱਕ ਫਟਦੇ ਰਹੇ।

ਇਸ ਹਾਦਸੇ ਵਿਚ ਇਕ ਵਿਅਕਤੀ ਜ਼ਿੰਦਾ ਸੜ ਗਿਆ। ਤਿੰਨ ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਉਣ ਵਾਲੀਆਂ ਬਾਰਾਂ ਫਾਇਰ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਟਰੱਕ ਵਿਚ ਲਗਭਗ 330 ਸਿਲੰਡਰ ਸਨ। ਮੌਕੇ ’ਤੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਆਰ.ਟੀ.ਓ. ਗੱਡੀ ਨੂੰ ਦੇਖ ਕੇ ਟੈਂਕਰ ਡਰਾਈਵਰ ਇਕ ਢਾਬੇ ਵੱਲ ਮੁੜਿਆ ਅਤੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਟਕਰਾ ਗਿਆ।

ਜਾਣਕਾਰੀ ਅਨੁਸਾਰ ਉਥੇ ਖੜ੍ਹੇ ਪੰਜ ਵਾਹਨਾਂ ਨੂੰ ਵੀ ਅੱਗ ਲੱਗ ਗਈ। ਘਟਨਾ ਤੋਂ ਬਾਅਦ ਹਾਈਵੇਅ ਦੇ ਦੋਵੇਂ ਪਾਸੇ ਆਵਾਜਾਈ ਬੰਦ ਕਰ ਦਿੱਤੀ ਗਈ ਤੇ ਅੱਜ ਸਵੇਰੇ 4:30 ਵਜੇ ਦੇ ਕਰੀਬ ਹਾਈਵੇਅ ਮੁੜ ਖੋਲ੍ਹਿਆ ਗਿਆ।

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸ਼ਰਧਾ ਅਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹੈ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ⭐ਮਾਣਕ-ਮੋਤੀ⭐