24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2025

ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਬਿ੍ਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ

ਨਵੀਂ ਦਿੱਲੀ, 9 ਅਕਤੂਬਰ- ਅੱਜ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਦੋ ਦਿਨਾਂ ਭਾਰਤ ਦੌਰੇ ਦਾ ਆਖ਼ਰੀ ਦਿਨ ਹੈ। ਉਹ ਅੱਜ ਸਵੇਰੇ 10 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ....

ਅਜੀਤ ਡੈਸਕ 09-10-2025

ਨਵੀਂ ਦਿੱਲੀ, 9 ਅਕਤੂਬਰ- ਅੱਜ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਦੋ ਦਿਨਾਂ ਭਾਰਤ ਦੌਰੇ ਦਾ ਆਖ਼ਰੀ ਦਿਨ ਹੈ। ਉਹ ਅੱਜ ਸਵੇਰੇ 10 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਇਕ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਲਾਗੂ ਕਰਨ ’ਤੇ ਚਰਚਾ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ਵਿਚ ਵਪਾਰ, ਸੁਰੱਖਿਆ, ਤਕਨਾਲੋਜੀ ਅਤੇ ਸਿੱਖਿਆ ਵਰਗੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ। ਦੋਵੇਂ ਨੇਤਾ ‘ਵਿਜ਼ਨ 2030’ ਤਹਿਤ ਭਾਰਤ-ਯੂ.ਕੇ. ਸੰਬੰਧਾਂ ਨੂੰ ਮਜ਼ਬੂਤ ​​ਕਰਨ ’ਤੇ ਜ਼ੋਰ ਦੇਣਗੇ। ਫਿਰ ਮੋਦੀ ਅਤੇ ਸਟਾਰਮਰ ਜੀਓ ਵਰਲਡ ਸੈਂਟਰ ਦਾ ਦੌਰਾ ਕਰਨਗੇ ਜਿਥੇ ਉਹ ਦੁਨੀਆ ਦੇ ਸਭ ਤੋਂ ਵੱਡੇ ਫਿਨਟੈਕ ਈਵੈਂਟ, ਗਲੋਬਲ ਫਿਨਟੈਕ ਫੈਸਟ 2025 ਵਿਚ ਹਿੱਸਾ ਲੈਣਗੇ।

ਇਸ ਈਵੈਂਟ ਵਿਚ ਫਿਨਟੈਕ ਕੰਪਨੀਆਂ, ਨੀਤੀ ਨਿਰਮਾਤਾਵਾਂ, ਬੈਂਕਰਾਂ ਅਤੇ ਨਵੀਨਤਾਕਾਰਾਂ ਨਾਲ ਮੀਟਿੰਗਾਂ ਸ਼ਾਮਿਲ ਹੋਣਗੀਆਂ। ਸਟਾਰਮਰ ਅਤੇ ਮੋਦੀ ਡਿਜ਼ੀਟਲ ਭੁਗਤਾਨ, ਤਕਨਾਲੋਜੀ ਅਤੇ ਕਾਰੋਬਾਰ ਦੇ ਭਵਿੱਖ ਬਾਰੇ ਚਰਚਾ ਕਰਨਗੇ।

ਪਿਛਲੀ ਖ਼ਬਰ ਇੰਦੌਰ: ਦੋ ਕਾਰਾਂ ਦੀ ਟੱਕਰ ’ਚ ਚਾਰ ਦੀ ਮੌਤ ਅਗਲੀ ਖ਼ਬਰ ਸ਼੍ਰੀਸਨ ਮੈਡੀਕਲ ਦੇ ਮਾਲਕ ਐਸ. ਰੰਗਨਾਥਨ ਗ੍ਰਿਫ਼ਤਾਰ, ਖੰਘ ਦਾ ਸਿਰਪ ਪੀਣ ਨਾਲ ਹੋ ਗਈ ਸੀ ਕਈ ਬੱਚਿਆਂ ਦੀ ਮੌਤ