24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2025

ਬੀਕੇਆਈ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 2.5 ਕਿਲੋਗ੍ਰਾਮ ਆਈਈਡੀ ਸਮੇਤ 2 ਕਾਰਕੁਨ ਗ੍ਰਿਫ਼ਤਾਰ

ਜਲੰਧਰ, 9 ਅਕਤੂਬਰ - ਪਾਕਿਸਤਾਨ ਦੇ ਆਈਐਸਆਈ ਸਮਰਥਿਤ ਅੱਤਵਾਦੀ ਨੈੱਟਵਰਕ ਵਿਰੁੱਧ ਇਕ ਵੱਡੀ ਸਫਲਤਾ ਵਿਚ, ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਬੱਬਰ ਖ਼ਾਲਸਾ ਇੰਟਨੈਸ਼ਨਲ (ਬੀਕੇਆਈ) ਦੇ ਮਾਸਟਰਮਾਈਂਡ ਹਰਵਿੰਦਰ ਸਿੰਘ ਰਿੰਦਾ...

ਅਜੀਤ ਡੈਸਕ 09-10-2025

ਜਲੰਧਰ, 9 ਅਕਤੂਬਰ - ਪਾਕਿਸਤਾਨ ਦੇ ਆਈਐਸਆਈ ਸਮਰਥਿਤ ਅੱਤਵਾਦੀ ਨੈੱਟਵਰਕ ਵਿਰੁੱਧ ਇਕ ਵੱਡੀ ਸਫਲਤਾ ਵਿਚ, ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਬੱਬਰ ਖ਼ਾਲਸਾ ਇੰਟਨੈਸ਼ਨਲ (ਬੀਕੇਆਈ) ਦੇ ਮਾਸਟਰਮਾਈਂਡ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ 'ਤੇ ਯੂਕੇ-ਅਧਾਰਤ ਹੈਂਡਲਰ ਨਿਸ਼ਾਨ ਜੌੜੀਅਨ ਅਤੇ ਆਦੇਸ਼ ਜਮਾਰਾਈ ਦੁਆਰਾ ਸੰਚਾਲਿਤ ਬੱਬਰ ਖ਼ਾਲਸਾ ਇੰਟਰਨੈਸ਼ਨਲ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ 2.5 ਕਿਲੋਗ੍ਰਾਮ ਆਈਈਡੀ (ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ)/ਆਰਡੀਐਕਸ ਅਤੇ 1 ਰਿਮੋਟ ਕੰਟਰੋਲ ਬਰਾਮਦ ਕੀਤਾ ਹੈ।
ਜਲੰਧਰ ਤੋਂ ਦੋ ਕਾਰਕੁਨ ਗੁਰਜਿੰਦਰ ਸਿੰਘ ਅਤੇ ਦੀਵਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਆਈਈਡੀ ਇਕ ਨਿਸ਼ਾਨਾ ਬਣਾ ਕੇ ਅੱਤਵਾਦੀ ਹਮਲੇ ਲਈ ਬਣਾਇਆ ਗਿਆ ਸੀ। ਯੂਏਪੀਏ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਿਸ ਥਾਣਾ ਅੰਮ੍ਰਿਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।

ਪਿਛਲੀ ਖ਼ਬਰ ਬੱਚੀ ਨਾਲ ਗਲਤ ਹਰਕਤ ਦੇ ਮਾਮਲੇ ਵਿਚ ਐਸਐਚਓ ਭੂਸ਼ਣ ਕੁਮਾਰ ਲਾਈਨ ਹਾਜ਼ਰ ਅਗਲੀ ਖ਼ਬਰ ਇੰਦੌਰ: ਦੋ ਕਾਰਾਂ ਦੀ ਟੱਕਰ ’ਚ ਚਾਰ ਦੀ ਮੌਤ