23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2025

ਆਈਸੀਸੀ ਮਹਿਲਾ ਵਿਸ਼ਵ ਕੱਪ ਵਿਚ ਅੱਜ ਭਾਰਤ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ

ਵਿਸ਼ਾਖਾਪਟਨਮ, 9 ਅਕਤੂਬਰ - ਆਈਸੀਸੀ ਮਹਿਲਾ ਇਕਦਿਨਾਂ ਵਿਸ਼ਵ ਕੱਪ 2025 ਵਿਚ ਭਾਰਤੀ ਟੀਮ ਇਕ ਹੋਰ ਮਹੱਤਵਪੂਰਨ ਮੈਚ ਲਈ ਤਿਆਰ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਅੱਜ ਦੱਖਣੀ ਅਫ਼ਰੀਕਾ...

ਅਜੀਤ ਡੈਸਕ 09-10-2025

ਵਿਸ਼ਾਖਾਪਟਨਮ, 9 ਅਕਤੂਬਰ - ਆਈਸੀਸੀ ਮਹਿਲਾ ਇਕਦਿਨਾਂ ਵਿਸ਼ਵ ਕੱਪ 2025 ਵਿਚ ਭਾਰਤੀ ਟੀਮ ਇਕ ਹੋਰ ਮਹੱਤਵਪੂਰਨ ਮੈਚ ਲਈ ਤਿਆਰ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਅੱਜ ਦੱਖਣੀ ਅਫ਼ਰੀਕਾ ਨਾਲ ਭਿੜੇਗੀ। ਇਹ ਮੈਚ ਵਿਸ਼ਾਖਾਪਟਨਮ ਦੇ ਡਾ. ਵਾਈ.ਐਸ. ਰਾਜਸ਼ੇਖਰ ਰੈਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ।
ਭਾਰਤ ਟੂਰਨਾਮੈਂਟ ਵਿਚ ਹੁਣ ਤੱਕ ਸ਼ਾਨਦਾਰ ਫਾਰਮ ਵਿਚ ਹੈ। ਟੀਮ ਨੇ ਆਪਣੇ ਪਹਿਲੇ ਦੋ ਮੈਚਾਂ ਵਿਚ ਸ਼੍ਰੀਲੰਕਾ ਅਤੇ ਪਾਕਿਸਤਾਨ ਨੂੰ ਹਰਾ ਕੇ ਆਪਣੀ ਜਿੱਤ ਦੀ ਲੈਅ ਬਣਾਈ ਰੱਖੀ ਹੈ। ਹਰਮਨਪ੍ਰੀਤ ਹੁਣ ਲਗਾਤਾਰ ਤੀਜੀ ਜਿੱਤ 'ਤੇ ਨਜ਼ਰ ਰੱਖ ਰਹੀ ਹੈ, ਜਿਸ ਨਾਲ ਭਾਰਤ ਨੂੰ ਅੰਕ ਸੂਚੀ ਵਿਚ ਸਿਖਰ 'ਤੇ ਪਹੁੰਚਣ ਵਿਚ ਮਦਦ ਮਿਲ ਸਕਦੀ ਹੈ।

ਪਿਛਲੀ ਖ਼ਬਰ ਹਿਮਾਚਲ ਵਿਚ ਫਿਰ ਵਿਗੜੇਗਾ ਮੌਸਮ, ਮੌਸਮ ਵਿਭਾਗ ਵਲੋਂ ਅਲਰਟ ਜਾਰੀ ਅਗਲੀ ਖ਼ਬਰ ਰਾਜਵੀਰ ਜਵੰਦਾ ਦੀਆਂ ਅੰਤਿਮ ਰਸਮਾਂ ਹੋਈਆਂ ਸ਼ੁਰੂ, ਸ਼ਬਦ ਕੀਰਤਨ ਸੁਣ ਰਾਜਵੀਰ ਨੂੰ ਹਰ ਕੋਈ ਕਰ ਰਿਹਾ ਯਾਦ