24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2025

ਹਰਿਆਣਾ ਆਈ.ਪੀ.ਐਸ. ਐਸ. ਖ਼ੁਦਕੁਸ਼ੀ ਮਾਮਲਾ: ਰੋਹਤਕ ਦੇ ਐਸ.ਪੀ. ਨੂੰ ਅਹੁਦੇ ਤੋਂ ਹਟਾਇਆ

ਚੰਡੀਗੜ੍ਹ, 11 ਅਕਤੂਬਰ- ਹਰਿਆਣਾ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਨਾਲ ਜੁੜੇ ਵਿਵਾਦ ਦੇ ਵਿਚਕਾਰ ਰੋਹਤਕ ਦੇ ਐਸ.ਪੀ. ਨਰਿੰਦਰ ਬਿਜਾਰਨੀਆ ਨੂੰ ਅੱਜ....

ਅਜੀਤ ਡੈਸਕ 11-10-2025

ਚੰਡੀਗੜ੍ਹ, 11 ਅਕਤੂਬਰ- ਹਰਿਆਣਾ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਨਾਲ ਜੁੜੇ ਵਿਵਾਦ ਦੇ ਵਿਚਕਾਰ ਰੋਹਤਕ ਦੇ ਐਸ.ਪੀ. ਨਰਿੰਦਰ ਬਿਜਾਰਨੀਆ ਨੂੰ ਅੱਜ ਹਟਾ ਦਿੱਤਾ ਗਿਆ। ਆਈ.ਪੀ.ਐਸ. ਅਧਿਕਾਰੀ ਸੁਰੇਂਦਰ ਸਿੰਘ ਭੌਰੀਆ ਨੂੰ ਉਨ੍ਹਾਂ ਦੀ ਥਾਂ ਐਸ.ਪੀ. ਨਿਯੁਕਤ ਕੀਤਾ ਗਿਆ ਹੈ। ਬਿਜਾਰਨੀਆ ਨੂੰ ਹੁਣ ਕਿਤੇ ਵੀ ਤਾਇਨਾਤ ਨਹੀਂ ਕੀਤਾ ਗਿਆ ਹੈ।

ਪੂਰਨ ਕੁਮਾਰ ਦੀ ਆਈ.ਏ.ਐਸ. ਪਤਨੀ ਅਮਨੀਤ ਪੀ. ਕੁਮਾਰ, ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਪੂਰਨ ਕੁਮਾਰ ਦੀ ਸ਼ਮੂਲੀਅਤ ਦਾ ਹਵਾਲਾ ਦਿੰਦੇ ਹੋਏ ਡੀ.ਜੀ.ਪੀ. ਸ਼ਤਰੂਘਨ ਕਪੂਰ ਅਤੇ ਐਸ.ਪੀ. ਨਰਿੰਦਰ ਬਿਜਾਰਨੀਆ ਨੂੰ ਹਟਾਏ ਜਾਣ ਅਤੇ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕਰ ਰਹੀ ਹੈ। ਸਰਕਾਰ ਨੇ ਅਜੇ ਤੱਕ ਡੀ.ਜੀ.ਪੀ. ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ।

ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜਾ: ਸਿੱਖਿਆ ਮੰਤਰੀ ਹਰੋਜਤ ਸਿੰਘ ਬੈਂਸ ਨੇ ਕੇਂਦਰੀ ਰੇਲ ਮੰਤਰੀ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਪਹਾੜਾਂ ’ਚ ਮੀਂਹ ਤੇ ਬਰਫ਼ਬਾਰੀ, ਪੰਜਾਬ ’ਚ ਠੰਢ ਦੀ ਦਸਤਕ